ਦੇਸ਼ ਭਰ ਵਿੱਚ ਬੰਦ ਹੋਣਗੀਆਂ ਡਿਸਪੋਜ਼ੇਬਲ ਸਰਿੰਜਾਂ

ਨਵੀਂ ਦਿੱਲੀ, 1 ਅਗਸਤ (ਸ.ਬ.) ਕੇਂਦਰ ਸਰਕਾਰ ਨੇ ਮਰੀਜ਼ਾਂ ਨੂੰ ਇੰਜੈਕਸ਼ਨ ਲਗਾਉਣ ਵਿੱਚ ਵਰਤੋਂ ਹੋਣ ਵਾਲੀ ਡਿਸਪੋਜ਼ੇਬਲ ਸਰਿੰਜ ਬੰਦ ਕਰਨ ਦੀ ਤਿਆਰੀ ਕਰ ਲਈ ਹੈ| ਇਸ ਦੀ ਜਗ੍ਹਾ ਸਿਰਫ ਆਟੋ ਡਿਸੇਬਲ ਸਰਿੰਜ ਦੀ ਵਰਤੋਂ ਕੀਤੀ ਜਾਵੇਗੀ| ਇਹ ਇਕ ਵਾਰ ਵਰਤੋਂ ਦੇ ਬਾਅਦ ਲਾਕ ਹੋ ਜਾਵੇਗੀ| ਇਸ ਵਿੱਚ ਮੁੜ ਦਵਾਈ ਪਾ ਜਾਂ ਨਿਕਾਲ ਨਹੀਂ ਸਕਦੇ| ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਗਲੇ ਹਫਤੇ ਰਾਜਾਂ ਨੂੰ ਚਿੱਠੀ ਲਿਖੇਗਾ| ਹੁਣ ਸਿਰਫ ਸਰਕਾਰੀ ਹਸਪਤਾਲਾਂ ਵਿੱਚ ਆਟੋ ਡਿਸੇਬਲ ਸਰਿੰਜ ਜ਼ਰੂਰੀ ਕੀਤੀ ਗਈ ਹੈ| ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਆਟੋ ਡਿਸੇਬਲ ਸਰਿੰਜ ਦੀ ਕੀਮਤ ਡਿਸਪੋਜ਼ੇਬਲ ਸਰਿੰਜ ਤੋਂ 35-50 ਪੈਸੇ ਜ਼ਿਆਦਾ ਹੋਵੇਗੀ| ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀ ਇਲਾਕਿਆਂ ਵਿੱਚ ਇਕ ਸਰਿੰਜ ਦੀ ਬਹੁਤ ਵਾਰੀ ਵਰਤੋਂ ਕੀਤੀ ਜਾਂਦੀ ਹੈ| ਜਿਸ ਕਾਰਨ ਐਚ.ਆਈ.ਵੀ. ਦਾ ਖਤਰਾ ਰਹਿੰਦਾ ਹੈ| ਇਸ ਨੂੰ ਦੇਖਦੇ ਹੀ ਆਟੋ ਡਿਸੇਬਲ ਸਰਿੰਜ ਦੀ ਵਰਤੋਂ ਕਰਨ ਦਾ ਫੈਸਲਾ ਲਿਆ ਗਿਆ ਹੈ|

Leave a Reply

Your email address will not be published. Required fields are marked *