ਦੇਸ਼ ਵਿੱਚ ਪੂਰੇ ਸਮੇਂ ਦਾ ਰੱਖਿਆ ਮੰਤਰੀ ਨਾ ਹੋਣ ਕਾਰਨ ਲਮਕ ਰਹੇ ਹਨ ਫੌਜੀਆਂ ਅਤੇ ਸਾਬਕਾ ਫੌਜੀਆਂ ਦੇ ਮਸਲੇ

ਐਸ ਏ ਐਸ ਨਗਰ, 24 ਜੂਨ (ਸ. ਬ.) ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦੇਸ਼ ਵਿੱਚ ਇੱਕ ਪੂਰਨ ਕਾਲਿਕ ਰੱਖਿਆ ਮੰਤਰੀ ਦੀ ਨਿਯੁਕਤੀ ਕੀਤੀ ਜਾਵੇ|
ਆਪਣੇ ਪੱਤਰ ਵਿਚ ਕਰਨਲ ਸੋਹੀ ਨੇ ਲਿਖਿਆ ਹੈ ਕਿ ਬੜੀ ਹੈਰਾਨੀ ਦੀ ਗਲ ਹੈ ਕਿ ਭਾਰਤ ਵਿਚ ਲੰਮੇ ਸਮੇਂ ਤੋਂ ਕੋਈ ਰਖਿਆ ਮੰਤਰੀ ਹੀ ਨਹੀਂ ਹੈ, ਜਿਸ ਕਾਰਨ ਫੌਜੀਆਂ ਅਤੇ ਸਾਬਕਾ ਫੌਜੀਆਂ ਦੇ ਅਹਿਮ ਮਸਲੇ ਅਧਵਿਚਾਲੇ ਜਿਹੇ ਹੀ ਲਮਕ ਰਹੇ ਹਨ| ਭਾਰਤ ਦੇ ਹਰ ਖੇਤਰ ਵਿਚ ਅੱਤਵਾਦ ਵੱਧਦਾ ਜਾ ਰਿਹਾ ਹੈ, ਸਰਹੱਦ ਉਪਰ ਦੁਸ਼ਮਣ ਦੇਸ਼ਾਂ ਦੀਆਂ ਫੌਜਾਂ ਵਲੋ ਘੁਸਪੈਠ ਅਤੇ ਗੋਲੀਬਾਰੀ ਨਿਰੰਤਰ ਜਾਰੀ ਹੈ ਪਰ ਕੋਈ ਰਖਿਆ ਮੰਤਰੀ ਨਾ ਹੋਣ ਕਾਰਨ ਇਸ ਪਾਸੇ ਲੋੜੀਂਦਾ ਧਿਆਨ ਨਹੀਂ ਦਿਤਾ ਜਾ ਰਿਹਾ| ਉਹਨਾਂ ਲਿਖਿਆ ਹੈ ਕਿ ਅਰੁਤ ਜੇਤਲੀ ਅਸਲ ਵਿਚ ਵਿੱਤ ਮੰਤਰੀ ਹੀ ਹਨ ਉਹ ਰਖਿਆ ਮੰਤਰੀ ਦਾ ਭਾਰ ਨਹੀਂ ਸੰਭਾਲ ਸਕਦੇ| ਇਸ ਲਈ ਭਾਰਤ ਵਿਚ ਨਵੇਂ ਰਖਿਆ ਮੰਤਰੀ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ| ਉਹਨਾਂ ਲਿਖਿਆ ਹੈ ਕਿ ਰਖਿਆ ਮੰਤਰੀ ਕਿਸੇ ਸਾਬਕਾ ਫੌਜੀ ਨੂੰ ਹੀ ਬਣਾਇਆ ਜਾਣਾ ਚਾਹੀਦਾ ਹੈ|
ਕਰਨਲ ਸੋਹੀ ਨੇ ਮੰਗ ਕੀਤੀ  ਹੈ ਕਿ ਜਸਟਿਸ ਰੈਡੀ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ, ਇਕ ਰੈਂਕ ਇਕ ਪੈਂਨਸ਼ਨ ਸਕੀਮ ਪੂਰੀ ਤਰਾਂ ਲਾਗੂ ਕੀਤੀ ਜਾਵੇ, ਫੌਜੀਆਂ ਦੇ ਪੈਨਸ਼ਨ ਕੇਸ ਜਲਦੀ ਹਲ ਕੀਤੇ ਜਾਣ, ਜੰਤਰ ਮੰਤਰ ਉਪਰ ਬੈਠੇ ਸਾਬਕਾ ਫੌਜੀਆਂ ਦੀ ਸਾਰ ਲਈ ਜਾਵੇ, ਫੌਜੀ ਨਿਆਂ ਪ੍ਰਣਾਲੀ ਵਿਚ ਸੁਧਾਰ ਕੀਤਾ ਜਾਵੇ|

Leave a Reply

Your email address will not be published. Required fields are marked *