ਦੇਸੀ ਜਹਿਰੀਲੀ ਸ਼ਰਾਬ ਦੀ ਵਿਕਰੀ ਰੋਕਣ ਲਈ ਰੇਗੂਲੇਰਿਟੀ ਅਥਾਰਟੀ ਬਨਾਉਣ ਦੀ ਮੰਗ

ਐਸ.ਏ.ਐਸ.ਨਗਰ, 1 ਅਗਸਤ (ਸ.ਬ.) ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਦੇ ਸੇਵਕ ਪ੍ਰੋ. ਪੰਡਿਤ ਰਾਓ ਧਰੇਨਵਰ ਵਲੋਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਸੂਬੇ ਵਿੱਚ ਦੇਸੀ ਜਹਿਰੀਲੀ ਸ਼ਰਾਬ ਦੀ ਵਿਕਰੀ ਰੋਕਣ ਲਈ ਕਿਸੇ ਰੇਗੂਲੇਰਿਟੀ ਅਥਾਰਟੀ/ਬਾਡੀ ਜਾਂ ਕਮਿਸ਼ਨ ਬਨਾਉਣ ਅਤੇ ਪੀੜਿਤ ਵਿਧਵਾਵਾਂ ਨੂੰ ਬਣਦੀ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਗਈ ਹੈ|
ਪ੍ਰੋ. ਧਰੇਨਵਰ ਨੇ ਕਿਹਾ ਕਿ ਬੀਤੇ ਦਿਨੀਂ ਅੰਮ੍ਰਿਤਸਰ, ਤਰਨਤਾਰਨ ਸਾਹਿਬ ਅਤੇ ਬਟਾਲਾ ਵਿੱਚ 40 ਤੋਂ ਵੱਧ ਲੋਕ ਦੇਸੀ ਜਹਿਰੀਲੀ ਸ਼ਰਾਬ ਪੀਣ ਨਾਲ ਆਪਣੀਆਂ ਜਾਨਾਂ ਗਵਾ ਚੁੱਕੇ ਹਨ| ਉਹਨਾਂ ਕਿਹਾ ਕਿ ਇਸ ਤੋਂ ਪਹਿਲਾ ਵੀ ਸਾਲ 2014 ਵਿੱਚ ਜੌਹਲ ਨਗਰ ਬਟਾਲਾ ਵਿੱਚ 18 ਵਿਅਕਤੀਆਂ ਨੇ ਦੇਸੀ ਜਹਿਰੀਲੀ ਸ਼ਰਾਬ ਪੀਣ ਕਾਰਨ ਆਪਣੀਆਂ ਜਾਨਾਂ ਗਵਾ ਦਿੱਤੀਆਂ ਸਨ| ਜਿਸਤੋਂ ਬਾਅਦ ਉਨਾਂ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜਨਹਿਤ ਪਟੀਸ਼ਨ ਵੀ ਪਾਈ ਗਈ ਸੀ|
ਉਹਨਾਂ ਮੰਗ ਕੀਤੀ ਕਿ ਇਸ ਦੇਸੀ ਜਹਿਰੀਲੀ ਸ਼ਰਾਬ ਨੂੰ ਬਨਾਉਣ ਤੇ ਪੂਰੀ ਸਖਤੀ ਨਾਲ ਰੋਕ ਲਗਾਈ ਜਾਵੇ ਤਾਂ ਜੋ ਇਸ ਕਾਰਨ ਲੋਕਾਂ ਦੀ ਜਾਨਾਂ ਦੀ ਸੁੱਰਖਿਆ ਹੋ ਸਕੇ|

Leave a Reply

Your email address will not be published. Required fields are marked *