ਦੇਸੂ ਮਾਜਰਾ ਵਾਸੀਆਂ ਵਲੋਂ ਨਗਰ ਖੇੜਾ ਸਾਹਿਬ ਕਮੇਟੀ ਦਾ ਗਠਨ

ਖਰੜ, 4 ਜੂਨ (ਸ.ਬ.) ਖਰੜ ਵਿੱਚ ਪੈਂਦੇ ਪਿੰਡ ਦੇਸੂ ਮਾਜਰਾ ਵਾਸੀਆਂ ਵਲੋਂ ਸਰਵਸੰਮਤੀ ਨਾਲ ਨਗਰ ਖੇੜਾ ਕਮੇਟੀ ਦਾ ਗਠਨ ਕੀਤਾ ਗਿਆ ਹੈ| ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਚੁਣੀ ਗਈ ਕਮੇਟੀ ਦੇ ਪ੍ਰਧਾਨ ਸ੍ਰ. ਸੁਰਮੁੱਖ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ 12 ਮੈਂਬਰੀ ਨਗਰ ਖੇੜਾ ਸਾਹਿਬ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਮੀਤ ਪ੍ਰਧਾਨ ਹਰਵਿੰਦਰ, ਜਨਰਲ ਸਕੱਤਰ ਸ: ਸੁਰਿੰਦਰ ਸਿੰਘ, ਸਕਤੱਰ ਸ: ਬੇਅੰਤ ਸਿੰਘ, ਜੁਆਇੰਟ ਸਕੱਤਰ ਸ: ਜਸਪਾਲ ਸਿੰਘ, ਕੈਸ਼ੀਅਰ ਸ: ਹਰਬੰਸ ਸਿੰਘ ਚੁਣਿਆ ਗਿਆ|
ਇਸੇ ਦੌਰਾਨ ਪ੍ਰੀਤਮ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਸਿੰਘ, ਤਜਿੰਦਰ ਸਿੰਘ, ਦਲਜੀਤ ਸਿੰਘ, ਹਰਭਜਨ ਸਿੰਘ ਆਦਿ ਨੂੰ ਮੈਂਬਰੀ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ|

Leave a Reply

Your email address will not be published. Required fields are marked *