ਦੇਹਰਾਦੂਨ ਵਿੱਚ ਭਾਰੀ ਬਰਸਾਤ ਨਾਲ ਡਿੱਗਣ ਕਾਰਣ ਚਾਰ ਵਿਅਕਤੀਆਂ ਦੀ ਮੌਤ

ਦੇਹਰਾਦੂਨ, 11 ਜੁਲਾਈ (ਸ.ਬ.) ਉਤਰਾਖੰਡ ਦੇ ਦੇਹਰਾਦੂਨ ਦੇ ਸੀਮਾਦੁਆਰ ਵਿੱਚ ਭਾਰੀ ਬਰਸਾਤ ਕਾਰਨ ਇਕ ਮਕਾਨ ਦੀ ਕੰਧ ਡਿੱਗ ਗਈ, ਜਿਸ ਕਰਕੇ 4 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ| ਇਹ ਸਾਰੇ ਮ੍ਰਿਤਕ ਬਿਹਾਰ ਦੇ ਦਰਭੰਗਾ ਦੇ ਵਾਸੀ ਸਨ| ਘਟਨਾ ਸਵੇਰੇ 4 ਵਜੇ ਵਾਪਰੀ| ਮ੍ਰਿਤਕਾਂ ਵਿੱਚ ਸੰਤੋਸ਼ ਸਾਹਨੀ, ਸੁਲੇਖਾ ਦੇਵੀ, ਧੀਰਾਜ ਕੁਮਾਰ ਅਤੇ ਨੀਰਜ ਕੁਮਾਰ ਸ਼ਾਮਲ ਹਨ| ਇਸ ਹਾਦਸੇ ਵਿੱਚ ਦੋ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ| ਦੋਵਾਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ|

Leave a Reply

Your email address will not be published. Required fields are marked *