ਦੇਹ ਵਪਾਰ ਦੇ ਦੋਸ਼ ਵਿੱਚ ਫੜੇ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ

ਖਰੜ, 15 ਨਵੰਬਰ (ਕੁਸ਼ਲ ਆਨੰਦ) ਖਰੜ ਪੁਲੀਸ ਵਲੋਂ ਬੀਤੇ ਦਿਨ ਦੇਹ ਵਪਾਰ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਇੱਕ ਔਰਤ, 4 ਲੜਕੀਆਂ ਅਤੇ 4 ਲੜਕਿਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਦੀ ਮੰਗ ਕੀਤੀ ਗਈ|
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਖਰੜ ਪੁਲੀਸ ਨੇ ਗੁਪਤ ਸੂਚਨਾ ਮਿਲਣ ਤੇ ਐਸ ਐਚ ਓ ਖਰੜ ਰਾਜੇਸ਼ ਹਸਤੀਰ ਦੀ ਅਗਵਾਈ ਵਿਚ ਨਿਊ ਸੰਨੀ ਇਨਕਲੇਵ ਦੀ ਇਕ ਕੋਠੀ ਵਿਚ ਛਾਪਾ ਮਾਰ ਕੇ ਦੇਹ ਵਪਾਰ ਦਾ ਧੰਦਾ ਕਰਨ ਵਾਲੀ ਔਰਤ ਮਹਿਜਬੀ ਪਤਨੀ ਸਾਬੂਦੀਨ ਸਮੇਤ 4 ਲੜਕੀਆਂ ਅਤੇ 4 ਲੜਕਿਆਂ ਨੂੰ ਇਤਰਾਜਯੋਗ ਹਾਲਤ ਵਿਚ ਕਾਬੂ ਕੀਤਾ ਸੀ| ਇਹਨਾਂ ਦੀ ਪਹਿਚਾਣ ਮਨਜਿੰਦਰ ਸਿੰਘ, ਰਿਸ਼ੀ, ਗੁਰਪ੍ਰੀਤ ਸਿੰਘ, ਗੁਰਿੰਦਰਪਾਲ ਸਿੰਘ, ਕਵਿਤਾ, ਕਮਲਾ, ਸੰਤੋਸ਼, ਮਾਇਆ ਵਜੋਂ ਹੋਈ ਸੀ|
ਇਹਨਾਂ ਸਾਰੇ ਮੁਲਜਮਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ|

Leave a Reply

Your email address will not be published. Required fields are marked *