ਦੋਸ਼ੀਆਂ ਖ਼ਿਲਾਫ ਕਾਰਵਾਈ ਨਾਲ ਹੀ ਅਮਰੀਕਾ ਸੁਰੱਖਿਅਤ ਹੋ ਸਕਦੈ: ਟਰੰਪ

ਵਾਸ਼ਿੰਗਟਨ, 14 ਫਰਵਰੀ, (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ੀਆਂ ਖ਼ਿਲਾਫ ਚੱਲ ਰਹੀ ਕਾਰਵਾਈ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ‘ਗਲਤ ਲੋਕਾਂ’ ਨੂੰ ਅਮਰੀਕਾ ਵਿੱਚ ਆਉਣ ਤੋਂ ਰੋਕਣ ਅਤੇ ਦੇਸ਼ ਨੂੰ ਸੁਰੱਖਿਅਤ ਬਣਾਉਣ ਲਈ ਹੈ| ਇਸ ਕਾਰਵਾਈ ਦੇ ਤਹਿਤ 680 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ| ਟਰੰਪ ਨੇ ਕਿਹਾ ਕਿ ਉਹ ਆਪਣਾ ਚੋਣਾਂ ਦੌਰਾਨ ਕੀਤਾ ਵਾਅਦਾ ਨਿਭਾ ਰਹੇ ਹਨ ਅਤੇ ਅਮਰੀਕੀ ਲੋਕ ਇਸ ਅਭਿਆਨ ਤੋਂ ਖੁਸ਼ ਹਨ| ਅਮਰੀਕੀ ਦੌਰੇ ਤੇ ਆਏ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਸੰਯੁਕਤ ਸੰਮੇਲਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਟਰੰਪ ਨੇ ਕਿਹਾ,         ” ਅਸੀਂ ਅਸਲ ਵਿੱਚ ਇਕ ਵਧੀਆ ਕੰਮ ਕੀਤਾ ਹੈ| ਅਸਲੀਅਤ ਵਿੱਚ ਅਸੀਂ ਉਨ੍ਹਾਂ ਲੋਕਾਂ ਖ਼ਿਲਾਫ ਕਾਰਵਾਈ ਕਰ ਰਹੇ ਹਾਂ, ਜੋ ਅਪਰਾਧੀ ਹਨ| ਇਨ੍ਹਾਂ ਵਿਚੋਂ ਕੁਝ ਤਾਂ ਇੰਨੇ ਜਿਆਦਾ ਖ਼ਤਰਨਾਕ ਹਨ ਅਪਰਾਧੀ ਹਨ ਕਿ ਜਿਨ੍ਹਾਂ ਦੇ ਰਿਕਾਰਡ ਵਿੱਚ ਬਹੁਤ ਜਿਆਦਾ ਅਪਰਾਧਿਕ ਮਾਮਲੇ ਦਰਜ ਹਨ| ਅਸੀਂ ਅਜਿਹੇ ਹੀ ਲੋਕਾਂ ਨੂੰ ਬਾਹਰ ਕੱਢ ਰਹੇ ਹਾਂ, ਮੈ ਚੋਣ ਪ੍ਰਚਾਰ ਦੌਰਾਨ ਅਜਿਹਾ ਹੀ ਕਰਨ ਲਈ ਕਿਹਾ ਸੀ|” ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਅਮਰੀਕਾ ਨੂੰ ਉਨ੍ਹਾਂ ਸਮੱਸਿਆਵਾਂ ਤੋਂ ਸੁਰੱਖਿਅਤ ਰੱਖਣ ਦੀ ਨੀਤੀ ਦਾ ਜੋਰਦਾਰ ਤਰੀਕੇ ਨਾਲ ਪਾਲਣ ਕਰੇਗਾ, ਜਿਸ ਨਾਲ ਦੂਸਰੇ ਦੇਸ਼ ਜੂਝ ਰਹੇ ਹਨ|

Leave a Reply

Your email address will not be published. Required fields are marked *