ਦੋਸਤ ਨੂੰ ਗੋਲੀ ਮਾਰ ਕੇ ਕੀਤਾ ਹਲਾਕ

ਲੁਧਿਆਣਾ, 14 ਅਪ੍ਰੈਲ (ਸ.ਬ.) ਸਥਾਨਕ ਵਿਜੇ ਨਗਰ ਵਿਚ ਅੱਜ ਸਵੇਰੇ ਕਰੀਬ 10.30 ਵਜੇ ਇਕ ਨੌਜਵਾਨ ਵਲੋਂ ਆਪਣੇ ਦੋਸਤ ਦਾ ਗੋਲੀ ਮਾਰ ਕਤਲ ਕਰ ਦਿੱਤਾ ਗਿਆ| ਮ੍ਰਿਤਕ ਦੀ ਸ਼ਨਾਖਤ ਅਜੇ ਕੁਮਾਰ ਵਜੋਂ ਕੀਤੀ ਗਈ ਹੈ| ਅਜੇ ਤੇ ਉਸ ਦਾ ਦੋਸਤ ਸੁਰੇਸ਼ ਇਕਠੇ ਹੀ ਖਾਣਾ ਖਾ ਰਹੇ ਸਨ ਕਿ ਮਾਮੂਲੀ ਜਿਹੀ ਗੱਲ ਤੇ ਉਨ੍ਹਾਂ ਦਾ ਆਪਸ ਵਿੱਚ ਝਗੜਾ ਹੋ ਗਿਆ, ਜਿਸ ਤੇ ਸੁਰੇਸ਼ ਵਲੋਂ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਤੇ ਅਜੇ ਤੇ ਗੋਲੀਆਂ ਚਲਾ ਦਿੱਤੀਆਂ| ਫਿਲਹਾਲ ਪੁਲੀਸ ਨੇ ਸੁਰੇਸ਼ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *