ਦੋਹਰੀ ਨਾਗਰਿਕਤਾ ਵਾਲੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਅਮਰੀਕੀ ਯਾਤਰਾ ਪਾਬੰਦੀ ਵਿੱਚ ਛੋਟ ਮਿਲੇਗੀ: ਟਰਨਬੁਲ

ਮੈਲਬੌਰਨ, 31 ਜਨਵਰੀ (ਸ.ਬ.)  ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੋਹਰੀ ਨਾਗਰਿਕਤਾ ਵਾਲੇ ਆਸਟਰੇਲੀਆਈ ਨਾਗਰਿਕਾਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਜਾਰੀ ਯਾਤਰਾ ਪਾਬੰਦੀ ਵਿੱਚ ਛੋਟ ਦਿੱਤੀ ਜਾਵੇਗੀ| ਟਰੰਪ ਦੇ ਕਾਰਜਕਾਰੀ ਹੁਕਮ ਤਹਿਤ ਮੁਸਲਮਾਨ ਬਹੁਲਤਾ ਵਾਲੇ ਸੱਤ ਦੇਸ਼ਾਂ ਈਰਾਨ, ਇਰਾਕ, ਲੀਬੀਆ, ਸੋਮਾਲੀਆ, ਸੂਡਾਨ, ਸੀਰੀਆ ਅਤੇ ਯਮਨ ਤੋਂ ਆਵਾਸ ਤੇ 90 ਦਿਨਾਂ ਤੱਕ ਦੀ ਪਾਬੰਦੀ ਲਗਾਈ ਗਈ ਹੈ| ਟਰਨਬੁਲ ਨੇ ਕਿਹਾ ਕਿ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਵਾਸ਼ਿੰਗਟਨ ਡੀ. ਸੀ. ਵਿੱਚ ਆਸਟਰੇਲੀਆ ਦੇ ਰਾਜਦੂਤ ਜੋਏ ਹਾਕੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਆਸਟਰੇਲੀਆ ਨੂੰ ਇਸ ਵਿੱਚ ਛੋਟ ਦਿੱਤੀ ਜਾਵੇਗੀ| ਉਨ੍ਹਾਂ ਕਿਹਾ, ”ਸਾਨੂੰ ਵ੍ਹਾਈਟ ਹਾਊਸ ਨੇ ਅੱਜ ਸਵੇਰੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਆਸਟਰੇਲੀਆਈ ਪਾਸਪੋਰਟ ਧਾਰਕ ਅਮਰੀਕਾ ਵਿੱਚ ਜਨਰਲ ਤਰੀਕੇ ਨਾਲ ਯਾਤਰਾ ਕਰ ਸਕਣਗੇ| ”ਸ਼੍ਰੀ ਟਰਨਬੁਲ ਨੇ ਕਿਹਾ, ”ਉਨ੍ਹਾਂ ਤੇ ਹਾਲੀਆ ਕਾਰਜਕਾਰੀ ਹੁਕਮ ਨਾਲ ਕੋਈ ਪ੍ਰਭਾਵ ਨਹੀਂ ਪਵੇਗਾ, ਬੇਸ਼ੱਕ ਹੀ ਉਨ੍ਹਾਂ ਕੋਲ ਕਿਸੇ ਹੋਰ ਦੇਸ਼ ਦੀ ਦੋਹਰੀ ਨਾਗਰਿਕਤਾ ਹੋਵੇ ਜਾਂ ਉਸ ਦੇਸ਼ ਦੀ ਦੋਹਰੀ ਨਾਗਰਿਕਤਾ ਹੈ, ਜਿੱਥੇ ਉਨ੍ਹਾਂ ਦਾ ਜਨਮ ਹੋਇਆ ਹੈ|
ਇੱਕ ਅੰਦਾਜ਼ੇ ਮੁਤਾਬਕ 1,10,000 ਤੋਂ ਵਧੇਰੇ ਆਸਟਰੇਲੀਆਈ ਨਿਵਾਸੀਆਂ ਦਾ ਜਨਮ ਪਾਬੰਦੀਸ਼ੁਦਾ ਦੇਸ਼ਾਂ ਵਿੱਚੋਂ ਕਿਸੇ ਨਾ ਕਿਸੇ ਦੇਸ਼ ਵਿੱਚ ਹੋਇਆ ਹੈ| ਟਰੰਪ ਦੇ ਵੀਜ਼ਾ ਪਾਬੰਦੀ ਤੇ ਆਪਣੀ ਪ੍ਰਤੀਕਿਰਿਆ ਨਾ ਦੇਣ ਤੇ ਆਲੋਚਨਾਵਾਂ ਨੂੰ ਖਾਰਜ ਕਰਦਿਆਂ ਸ਼੍ਰੀ ਟਰਨਬੁਲ ਨੇ ਕਿਹਾ, ”ਆਸਟਰੇਲੀਆ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮੇਰੇ ਲਈ ਮਹੱਤਵਪੂਰਨ ਇਹ ਹੈ ਕਿ ਮੈਂ          ਆਸਟਰੇਲੀਆਈ ਨਾਗਰਿਕਾਂ ਲਈ ਕੰਮ ਕਰਾਂ|

Leave a Reply

Your email address will not be published. Required fields are marked *