ਦੋ ਤਿੰਨ ਹਫਤਿਆਂ ਵਿੱਚ ਖੇਡਣਾ ਸ਼ੁਰੂ ਕਰ ਦੇਵਾਂਗਾ : ਜਾਧਵ

ਮੁੰਬਈ, 21 ਜੁਲਾਈ (ਸ.ਬ.) ਭਾਰਤੀ ਆਲ ਰਾਊਂਡਰ ਕੇਦਾਰ ਜਾਧਵ ਨੇ ਕਿਹਾ ਕਿ ਉਹ ਦੋ ਤੋਂ ਤਿੰਨ ਹਫਤਿਆਂ ਦੇ ਸਮੇਂ ਵਿੱਚ ਖੇਡਣਾ ਸ਼ੁਰੂ ਕਰ ਦੇਣਗੇ| ਆਈ.ਪੀ.ਐਲ. ਦੇ ਦੌਰਾਨ ਹੈਮਸਟ੍ਰਿੰਗ ਦੀ ਸੱਟ ਦੇ ਬਾਅਦ ਜਾਧਵ ਨੂੰ ਸਰਜਰੀ ਕਰਾਉਣੀ ਪਈ ਸੀ|
ਮੁੰਬਈ ਇੰਡੀਅਨਜ਼ ਖਿਲਾਫ ਇਸ ਸਾਲ ਦੇ ਆਈ.ਪੀ.ਐਲ. ਵਿੱਚ ਚੇਨਈ ਸੁਪਰਕਿੰਗਜ਼ ਦੇ ਲਈ ਖੇਡਦੇ ਹੋਏ ਜਾਧਵ ਨੂੰ 7 ਅਪ੍ਰੈਲ ਨੂੰ ਸੱਟ ਲੱਗ ਗਈ ਸੀ ਜਿਸ ਕਾਰਨ ਉਹ ਲੀਗ ਤੋਂ ਬਾਹਰ ਹੋ ਗਏ ਸਨ| ਇਸ ਤੋਂ ਬਾਅਦ ਉਨ੍ਹਾਂ ਮੈਲਬੋਰਨ ਵਿੱਚ ਸਰਜਰੀ ਕਰਾਈ| ਜਾਧਵ ਨੇ ਇਕ ਪ੍ਰੋਗਰਾਮ ਦੇ ਦੌਰਾਨ ਪੱਤਰਕਾਰਾਂ ਨੂੰ ਕਿਹਾ, ”ਰਿਹੈਬਲੀਟੇਸ਼ਨ ਚੰਗਾ ਚਲ ਰਿਹਾ ਹੈ| ਦੋ ਤੋਂ ਤਿੰਨ ਹਫਤਿਆਂ ਦੇ ਬਾਅਦ ਮੈਂ ਫਿੱਟ ਹੋ ਜਾਵਾਂਗਾ ਅਤੇ ਖੇਡਣਾ ਸ਼ੁਰੂ ਕਰ ਦੇਵਾਂਗਾ| ਮਹਾਰਾਸ਼ਟਰ ਦੇ ਇਸ 33 ਸਾਲਾ ਕ੍ਰਿਕਟਰ ਨੇ ਕਿਹਾ ਕਿ ਮੈਂ ਉਮੀਦ ਤੋਂ ਛੇਤੀ ਉੱਭਰ ਰਿਹਾ ਹਾਂ, ਇਸ ਲਈ ਮੈਂ ਖੁਸ਼ ਹਾਂ|

Leave a Reply

Your email address will not be published. Required fields are marked *