ਦੋ ਤੋਂ ਵੱਧ ਬੱਚਿਆਂ ਵਾਲਿਆਂ ਨੂੰ ਮਿਲਦੀਆਂ ਸਰਕਾਰੀ ਸਹੂਲਤਾਂ ਬੰਦ ਹੋਣ : ਫੈਡਰੇਸ਼ਨ

ਐਸ ਏ ਐਸ ਨਗਰ, 26 ਦਸੰਬਰ (ਸ.ਬ.) ਜਨਰਲ ਕੈਟਾਗਰੀਜ ਵੈਲਫੇਅਰ ਫੈਡਰੇਸਨ, ਪੰਜਾਬ ਦੇ ਸੂਬਾਈ ਆਗੂਆਂ ਸੁਖਬੀਰ ਇੰਦਰ ਸਿੰਘ, ਕਾਰਜਕਾਰੀ ਪ੍ਰਧਾਨ, ਜਰਨੈਲ ਸਿੰਘ ਬਰਾੜ ਬਰਾੜ, ਅਰੁਣ ਕੁਮਾਰ ਅਚੰਲ ਅਤੇ ਜਸਵੀਰ ਸਿੰਘ ਗੜਾਂਗ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਦੋ ਤੋਂ ਵੱਧ ਬੱਚਿਆਂ ਵਾਲਿਆਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰੀ ਸਹੂਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਦੇਸ ਵਿੱਚ ਉਤਪੰਨ ਹੋ ਰਹੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਵੱਧ ਰਹੀ ਆਬਾਦੀ ਹੈ, ਜੋ ਕਿ ਦੇਸ ਦੀ ਤਰੱਕੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ| ਉਹਨਾਂ ਕਿਹਾ ਕਿ ਸਮੇਂ ਦੀਆਂ ਹਾਕਮ ਸਰਕਾਰਾਂ ਆਬਾਦੀ ਨੂੰ ਰੋਕਣ ਦੀ ਬਜਾਇ ਵੱਧ ਟੈਕਸ ਲਾ ਕੇ ਦੇਸ ਦੀ ਤਰੱਕੀ ਕਰਨਾ ਲੋਚਦੀਆਂ ਹਨ ਜੋ ਕਿ ਨਾ ਮੁਮਕਿਨ ਹੈ| ਸਗੋਂ ਆਬਾਦੀ ਵਧਾਉਣ ਵਾਲਿਆਂ ਦੇ ਰਾਖਵੇਂਕਰਨ ਵਿੱਚ ਵਾਧਾ ਕਰਕੇ ਆਬਾਦੀ ਵਧਾਉਣ ਲਈ ਉਤਸ਼ਾਹਿਤ ਕੀਤੀ ਜਾ ਰਿਹਾ ਹੈ, ਜਿਹੜਾ ਕਿ ਦੇਸ਼ ਦੀ ਬਰਬਾਦੀ ਅਤੇ ਬੇਰੁਜ਼ਗਾਰੀ ਦਾ ਮੁੱਖ ਕਾਰਨ ਹੈ| ਅਜੋਕੇ ਮਹਿੰਗਾਈ ਦੇ ਯੁੱਗ ਵਿੱਚ ਜੋ ਲੋਕ ਦੋ ਤੋਂ ਵੱਧ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦੇ ਸਮਰੱਥ ਹਨ, ਉਨ੍ਹਾਂ ਲੋਕਾਂ ਨੂੰ ਗਰੀਬੀ ਰੇਖਾਂ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ| ਇਸ ਤਰ੍ਹਾਂ ਕਰਨ ਨਾਲ ਆਬਾਦੀ ਵਿੱਚ ਤੇਜੀ ਨਾਲ ਹੋ ਰਹੇ ਵਾਧੇ ਨੂੰ ਰੋਕਿਆ ਜਾ ਸਕੇਗਾ, ਜੋ ਕਿ ਦੇਸ਼ ਵਿੱਚ ਵੱਧ ਰਹੀ ਬੇਰੁਜਗਾਰੀ ਨੂੰ ਠੱਲ ਪਾਉਣ ਵਿੱਚ ਸਹਾਇਕ ਸਿੱਧ ਹੋਵੇਗਾ| ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਦੇਸ ਵਿੱਚ ਵੱਧ ਰਹੀ ਆਬਾਦੀ ਨੂੰ ਨਾ ਰੋਕਿਆ ਗਿਆ ਤਾਂ ਦੇਸ ਨੂੰ ਪਤਨ ਵੱਲ ਜਾਣ ਤੋਂ ਕਿਸੇ ਵੀ ਤਰੀਕੇ ਨਾਲ ਨਹੀਂ ਰੋਕਿਆ ਜਾ ਸਕਦਾ|
ਫੈਡਰੇਸਨ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਆਬਾਦੀ ਘਟਾਉਣ ਲਈ ਵਿਸੇਸ ਉਪਰਾਲੇ ਕੀਤੇ ਜਾਣ ਅਤੇ ਤੇਜੀ ਨਾਲ ਵੱਧ ਰਹੀ ਆਬਾਦੀ ਨੂੰ ਰੋਕਣ ਲਈ ਸਖਤ ਕਾਨੂੰਨ ਬਣੇ|

Leave a Reply

Your email address will not be published. Required fields are marked *