ਦੋ ਦਿਨਾਂ ਕਰਾਟੇ ਐਸੋਸੀਏਸ਼ਨ ਸ਼ੁਰੂ

ਐਸ. ਏ.ਐਸ ਨਗਰ, 25 ਦਸੰਬਰ (ਸ.ਬ.) ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਅਤੇ ਕਰਾਟੇ ਡੂ ਇੰਡੋਰੀਓ ਐਸੋਸੀਏਸ਼ਨ ਇੰਟਰਨੈਸ਼ਨਲ ਵਲੋਂ ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਦੇ ਦਿਨਾਂ ਚੋਥੀ ਸ਼ਹੀਦ ਦਿਵਸ ਊਧਮ ਸਿੰਘ ਮੋਮੋਰੀਅਲ ਕਰਾਟੇ ਚੈਪੀਂਅਨਸ਼ਿਪ ਅੱਜ ਸ਼ੁਰੂ ਹੋ ਗਈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਜਨਰਲ ਸਕੱਤਰ ਕੌਂਸਲਰ ਬੋਬੀ ਕੰਬੋਜ ਨੇ ਦੱਸਿਆ ਕਿ ਇਸ ਚੈਪੀਅਨਸ਼ਿਪ ਵਿੱਚ ਵੱਖ-ਵੱਖ ਸੂਬਿਆਂ ਤੋਂ 250 ਬੱਚੇ ਸਬ ਜੂਨੀਅਰ ਅਤੇ ਸੀਨੀਅਰ ਵਰਗ ਵਿੱਚ ਹਿੱਸਾ ਲੈ ਰਹੇ ਹਨ| ਜੇਤੂ ਬੱਚਿਆਂ ਨੂੰ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗਮੇ ਦਿੱਤੇ ਜਾਣਗੇ|
ਇਸ ਮੌਕੇ ਟਰੱਸਟ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ, ਸਕੱਤਰ ਹਰਮੀਤ ਪੰਮਾ, ਟਰੱਟਟੀ ਕੁਸ਼ ਕੰਬੋਜ, ਵਿਸ਼ੇਸ਼ ਕੰਬੋਜ, ਯੋਗੇਸ਼ ਕੰਬੋਜ, ਪੁਨੀਤ ਜਸਵਿੰਦਰ ਸਿੰਘ ਕੰਬੋਜ ਅਤੇ ਕਰਾਟੇ ਐਸੋਸੀਏਸ਼ਨ ਦੇ ਪ੍ਰਧਾਨ ਆਰ ਪੀ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *