ਦੋ ਦਿਨਾਂ ਜਿਲ੍ਹਾ ਵੈਟਨਰਸ ਬੈਡਮਿੰਟਨ ਚੈਂਪੀਅਨਸ਼ਿਪ ਆਯੋਜਿਤ

ਐਸ ਏ ਐਸ ਨਗਰ, 25 ਦਸੰਬਰ (ਸ.ਬ.) ਜਿਲ੍ਹਾ ਮੁਹਾਲੀ ਬੈਡਮਿੰਟਨ ਐਸੋਸੀਏਸ਼ਨ ਦੇ ਵਲੋਂ ਫੇਜ਼ 5 ਵਿੱਚ ਸਥਿਤ ਸਪੋਰਟਸ ਕੰਪਲੈਕਸ ਵਿੱਚ ਮੁਹਾਲੀ ਜਿਲ੍ਹਾ ਵੈਟਰਨਰਸ ਬੈਡਮਿੰਟਨ ਚੈਪੀਂਅਨਸ਼ਿਪ ਦਾ ਆਯੋਜਨ ਕੀਤਾ ਗਿਆ| ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੌਸ਼ਲ ਅਤੇ ਜਨਰਲ ਸਕੱਤਰ ਪਰਮਿੰਦਰ ਸ਼ਰਮਾ ਦੀ ਅਗਵਾਈ ਵਿੱਚ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿੱਚ ਵੱਡੀ ਗਿਣਤੀ ਖਿਡਾਰੀਆਂ ਨੇ ਹਿੱਸਾ ਲਿਆ| ਇਸ ਮੌਕੇ ਵੱਖ ਵੱਖ ਉਮਰ ਵਰਗਾਂ ਦੇ ਹੋਏ ਮੁਕਾਬਲਿਆਂ ਵਿੱਚ ਸਿਮਲ ਸਿੰਘ, ਰਾਹੁਲ ਕਾਲਰਾ, ਅਲੋਕ ਮਿਸ਼ਰਾ, ਚੰਦਰ ਪ੍ਰਕਾਸ਼ ਐਚ ਐਸ ਸੋਹਲ ਜੇਤੂ ਰਹੇ| ਜਦੋਂ ਕਿ ਡਬਲ ਮੁਕਾਬਲੇ ਵਿੱਚ ਸਰਬਜੀਤ ਮਨਦੀਪ, ਰਾਹੁਲ ਅਲੋਕ, ਪੁਸ਼ਪਿੰਦਰ ਤਜਿੰਦਰ, ਚੰਦਰ ਪ੍ਰਕਾਸ ਐਚ ਐਸ ਸੋਹਲ, ਹਰਵਿੰਦਰ ਦਰਸ਼ਨ ਜੇਤੂ ਰਹੇ| ਇਸੇ ਤਰ੍ਹਾਂ ਐਕਸ ਡਬਲ ਮੁਕਾਬਲੇ ਵਿੱਚ ਮਨਦੀਪ ਕੰਗ ਹਰਪ੍ਰੀਤ ਕੌਰ, ਰਾਹੁਲ ਮਨਜੀਤ, ਅਲੋਕ ਨਰਿੰਦਰ ਕੌਰ ਜੇਤੂ ਰਹੇ| ਸਾਰੇ ਜੇਤੂਆਂ ਨੂੰ ਐਸੋਸੀਏਸ਼ਨ ਵਲੋਂ ਸਨਮਾਨਿਤ ਕੀਤਾ ਗਿਆ| ਇਸ ਮੌਕੇ ਗਮਾਡਾ ਦੇ ਸਪੋਰਟਸ ਪ੍ਰਸ਼ਾਸਕ ਕੈਪਟਨ ਮਹਿੰਦਰ, ਹਰੀ ਸਿੰਘ ਅਤੇ ਗੌਰਵ ਵਿਸ਼ਿਸ਼ਟ ਨੂੰ ਵੀ ਸਨਮਾਨਿਤ ਕੀਤਾ ਗਿਆ|

Leave a Reply

Your email address will not be published. Required fields are marked *