ਦੋ ਦਿਨਾਂ ਬਾਅਦ ਖੁੱਲ੍ਹਿਆ ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ

ਜੰਮੂ, 22 ਫਰਵਰੀ (ਸ.ਬ.) ਦੋ ਦਿਨਾਂ ਬਾਅਦ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ਅੱਜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ, ਜਦੋਂਕਿ ਆਵਾਜਾਈ ਫਿਲਹਾਲ ਵਨ-ਵੇ ਵਿੱਚ ਹੀ ਹੈ| ਅਧਿਕਾਰਤ ਜਾਣਕਾਰੀ ਮੁਤਾਬਕ ਗੱਡੀਆਂ ਜੰਮੂ ਤੋਂ ਸ਼੍ਰੀਨਗਰ ਲਈ ਛੱਡੀਆਂ ਜਾ ਰਹੀਆਂ ਹਨ|
ਜਾਣਕਾਰੀ ਮੁਤਾਬਕ ਮੀਂਹ ਪੈਣ ਕਾਰਨ ਜਗ੍ਹਾ-ਜਗ੍ਹਾ ਜ਼ਮੀਨ ਖਿੱਸਕਣ ਤੋਂ ਬਾਅਦ ਸੋਮਵਾਰ ਨੂੰ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਸੀ| ਨੈਸ਼ਨਲ ਹਾਈਵੇ ਬੰਦ ਹੋਣ ਕਾਰਨ ਘਾਟੀ ਨਾਲ ਸੰਪਰਕ ਕੱਟ ਜਾਂਦਾ ਹੈ, ਜਿਸ ਕਾਰਨ ਕਸ਼ਮੀਰ ਵਿੱਚ ਮੂਲ ਵਸਤੂਆਂ ਮਹਿੰਗੀਆਂ ਹੋ ਜਾਂਦੀਆਂ ਹਨ|

Leave a Reply

Your email address will not be published. Required fields are marked *