ਦੋ ਦੋਸਤਾਂ ਨੂੰ ਕੈਨੇਡਾ ਵਿੱਚ ਰਹਿਣ ਦਾ ਅਧਿਕਾਰ ਮਿਲਿਆ

ਟੋਰਾਂਟੋ, 15 ਜੂਨ (ਸ.ਬ.)  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸ਼ਰਣਾਰਥੀਆਂ ਨੂੰ ਦੇਸ਼ ਵਿਚੋਂ ਬਾਹਰ ਕੱਢੇ ਜਾਣ ਦੇ ਡਰ ਕਾਰਨ ਬਹੁਤ ਸਾਰੇ ਸ਼ਰਣਾਰਥੀ ਅਮਰੀਕਾ ਛੱਡ ਕੇ ਵਿਦੇਸ਼ਾਂ ਵਿੱਚ ਗੈਰ-ਕਾਨੂੰਨੀ ਤਰੀਕੇ ਰਾਹੀਂ ਪੁੱਜੇ| ਇਨ੍ਹਾਂ ਵਿੱਚੋਂ ਦੋ ਘਾਨਾ ਦੇ ਮੂਲ ਨਿਵਾਸੀ ਤੇ ਅਮਰੀਕਾ ਵਿੱਚ ਰਹਿਣ ਵਾਲੇ ਦੋਸਤ ਰਾਜ਼ਾਕ ਲਾਇਲ ਅਤੇ ਸੇਇਦੂ ਮੁਹੰਮਦ ਵੀ ਸਨ, ਜੋ ਕ੍ਰਿਸਮਿਸ ਮੌਕੇ ਕਈ ਤਸ਼ੱਦਦ ਸਹਿ ਕੇ ਕੈਨੇਡਾ  ਪੁੱਜੇ| ਰਾਜ਼ਾਕ ਲਾਇਲ ਨੇ ਕੈਨੇਡਾ ਵਿੱਚ ਰਹਿਣ ਦਾ ਕੇਸ ਜਿੱਤ ਲਿਆ ਹੈ| ਇਹ ਦੋਵੇਂ ਮੈਨੀਟੋਬਾ ਦੇ ਰਸਤੇ ਰਾਹੀਂ ਕੈਨੇਡਾ ਵਿੱਚ ਦਾਖਲ ਹੋਏ ਸਨ|
ਹੱਡ ਚੀਰਵੀਂ ਠੰਡ ਕਾਰਨ ਇਨ੍ਹਾਂ ਦੋਹਾਂ ਨੇ ਜਾਨ ਦੀ ਬਾਜ਼ੀ ਹੀ ਲਗਾ ਦਿੱਤੀ| ਦੋਹਾਂ ਦੀਆਂ ਉਂਗਲਾਂ ਖਰਾਬ ਹੋ ਗਈਆਂ, ਜਿਨ੍ਹਾਂ ਨੂੰ ਕੱਟਣਾ ਪਿਆ ਸੀ| ਇਨ੍ਹਾਂ ਨੇ ਕੈਨੇਡਾ ਦੇ ਅਧਿਕਾਰੀਆਂ ਅੱਗੇ ਸਾਰੀ ਸੱਚਾਈ ਰੱਖ ਦਿੱਤੀ ਸੀ ਅਤੇ ਕੇਸ ਚੱਲਣ ਮਗਰੋਂ ਉਹ ਜਿੱਤ ਗਏ ਹਨ| ਰਾਜ਼ਾਕ ਲਾਇਲ ਨੇ ਕਿਹਾ ਕਿ ਉਨ੍ਹਾਂ ਨੇ ਬਿਨਾਂ ਉਂਗਲਾਂ ਦੇ ਉਹ ਚੀਜ਼ ਪ੍ਰਾਪਤ ਕਰ ਲਈ ਹੈ ਜੋ ਉਂਗਲਾਂ ਵਾਲੇ ਲੋਕਾਂ ਲਈ ਪ੍ਰਾਪਤ ਕਰਨੀ ਮੁਸ਼ਕਲ ਹੈ|  ਰਾਜ਼ਾਕ ਲਾਇਲ ਨੇ ਦੱਸਿਆ ਕਿ ਜੇਕਰ ਮੈਂ ਨਾ ਜਿੱਤਦਾ ਤਾਂ ਮੈਂ ਸਭ ਕੁੱਝ ਹਾਰ ਜਾਣਾ ਸੀ ਤੇ ਮੇਰੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ| ਉਸ ਨੇ ਕਿਹਾ ਕਿ ਉਹ ਦੋਵੇਂ ਚੰਗੇ ਦੋਸਤ ਹਨ ਪਰ ਲੋਕ ਉਨ੍ਹਾਂ ਨੂੰ ਗੇਅ ਸਮਝ ਰਹੇ ਹਨ| ਉਨ੍ਹਾਂ ਦੇ ਪਰਿਵਾਰ ਵਾਲੇ ਵੀ ਉਨ੍ਹਾਂ ਨੂੰ ਗਲਤ ਸਮਝਦੇ ਹਨ| ਰਾਜ਼ਾਕ ਨੇ ਦੱਸਿਆ ਕਿ ਹੁਣ ਉਸ ਲਈ ਸਭ ਕੁੱਝ ਕੈਨੇਡਾ ਹੀ ਹੈ|

Leave a Reply

Your email address will not be published. Required fields are marked *