ਦੋ ਪਾਕਿਸਤਾਨੀ ਕੈਦੀ ਰਿਹਾਅ

ਅੰਮ੍ਰਿਤਸਰ, 19 ਜੂਨ (ਸ.ਬ.) ਅੰਮ੍ਰਿਤਸਰ ਕੇਂਦਰੀ ਜੇਲ੍ਹ ਤੋਂ ਅੱਜ ਦੋ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ| ਕੈਦੀਆਂ ਵਿੱਚ ਇੱਕ ਔਰਤ ਅਤੇ ਨੌਜਵਾਨ ਸ਼ਾਮਲ ਹਨ| ਜੇਲ੍ਹ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ ਨੇ ਦੱਸਿਆ ਕਿ ਦੋਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ| ਪੱਤਰ-ਵਿਹਾਰ ਕਰਨ ਅਤੇ ਪਾਕਿਸਤਾਨੀ ਸਰਕਾਰ ਵਲੋਂ ਇਨ੍ਹਾਂ ਨੂੰ ਆਪਣੇ ਨਾਗਰਿਕ ਮੰਨੇ ਜਾਣ ਉਪਰੰਤ ਅੱਜ ਜੇਲ੍ਹ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ| ਪੁਲੀਸ ਟੀਮਾਂ ਵਲੋਂ ਦੋਹਾਂ ਕੈਦੀਆਂ ਨੂੰ ਵਾਹਗਾ ਬਾਰਡਰ ਤੇ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕੀਤਾ ਗਿਆ|

Leave a Reply

Your email address will not be published. Required fields are marked *