ਦੋ ਪੰਜਾਬੀ ਬਣੇ ਬ੍ਰਿਟਿਸ਼ ਕੋਲੰਬੀਆ ਵਿੱਚ ਕੈਬਨਿਟ ਮੰਤਰੀ

ਟੋਰਾਂਟੋ, 19 ਜੁਲਾਈ (ਸ.ਬ.) ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ ਵਿੱਚ ਰਹਿਣ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ ਹੈ| ਹਾਲ ਹੀ ਵਿੱਚ ਬ੍ਰਿਟਿਸ਼ ਕੋਲੰਬੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਵਿੱਚੋਂ 2 ਐਨ. ਡੀ. ਪੀ. ਵਿਧਾਇਕਾਂ ਨੂੰ ਉੱਥੇ ਕੈਬਨਿਟ ਮੰਤਰੀ ਦਾ ਦਰਜਾ ਮਿਲ ਗਿਆ ਹੈ| ਨਾਰਥ ਡੈਲਟਾ ਤੋਂ ਪੰਜਾਬੀ ਵਿਧਾਇਕ ਰਵੀ ਕਾਹਲੋਂ ਨੂੰ ਖੇਡਾਂ ਅਤੇ ਬਹੁ-ਪੱਖੀ ਸੱਭਿਆਚਾਰਕ ਵਿਭਾਗ ਦੇ ਸੰਸਦੀ ਸਕੱਤਰ ਦੇ ਤੌਰ ਤੇ ਚੁਣਿਆ ਗਿਆ ਹੈ| ਉੱਥੇ ਹੀ, ਸਰੀ-ਨਿਊਟਨ ਤੋਂ ਵਿਧਾਇਕ ਹੈਰੀ ਬੈਂਸ ਨੂੰ ਲੇਬਰ ਮੰਤਰੀ ਬਣਾਇਆ ਗਿਆ ਹੈ| ਜਿਕਰਯੋਗ ਹੈ ਕਿ ਕੈਨੇਡਾ ਵਿੱਚ ਲਗਭਗ 5 ਲੱਖ ਪੰਜਾਬੀ ਰਹਿੰਦੇ ਹਨ| ਬ੍ਰਿਟਿਸ਼ ਕੋਲੰਬੀਆਂ, ਐਲਬਰਟਾ ਅਤੇ ਓਨਟਾਰੀਓ ਵਿੱਚ ਇਨ੍ਹਾਂ ਦੀ ਗਿਣਤੀ ਜ਼ਿਆਦਾ ਹੈ|
ਬ੍ਰਿਟਿਸ਼ ਕੋਲੰਬੀਆਂ ਦੀ ਸਰਕਾਰ ਵਿੱਚ ਦੋ ਪੰਜਾਬੀਆਂ ਨੂੰ ਅਹਿਮ ਸਥਾਨ ਦਿੱਤੇ ਜਾਣਾ ਭਾਰਤ ਲਈ ਮਾਣ ਵਾਲੀ ਗੱਲ ਹੈ| ਉੱਥੇ ਹੀ, ਵਾਰ-ਵਾਰ ਜਿੱਤ ਹਾਸਲ ਕਰਨ ਵਾਲੇ ਜਗਰੂਪ ਬਰਾੜ ਅਤੇ ਵਿਧਾਇਕ ਰਾਜ ਚੌਹਾਨ ਨੂੰ ਮੰਤਰੀ ਨਹੀਂ ਬਣਾਇਆ ਗਿਆ, ਜਦੋਂ ਕਿ ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਰਾਜ ਚੌਹਾਨ ਨੂੰ ਐਨ. ਡੀ. ਪੀ. ਵੱਲੋਂ ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਹੈ|  ਹੈਰੀ ਬੈਂਸ ਨੇ ਆਪਣਾ ਸਿਆਸੀ ਸਫਰ ਐਨ. ਡੀ. ਪੀ. ਪਾਰਟੀ ਵੱਲੋਂ 2005 ਵਿੱਚ ਸਰੀ ਨਿਊਟਨ ਤੋਂ ਹੀ ਸ਼ੁਰੂ ਕੀਤਾ ਸੀ|

Leave a Reply

Your email address will not be published. Required fields are marked *