ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿੱਚ 7 ਵਿਅਕਤੀਆਂ ਦੀ ਮੌਤ, 30 ਜ਼ਖ਼ਮੀ

ਕੋਇੰਬਟੂਰ, 1 ਸਤੰਬਰ (ਸ.ਬ.) ਤਾਮਿਲਨਾਡੂ ਦੇ ਸਲੇਮ ਸ਼ਹਿਰ ਵਿੱਚ ਬੀਤੀ ਰਾਤ ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 30 ਹੋਰ ਜ਼ਖ਼ਮੀ ਹੋ ਗਏ| ਜਾਣਕਾਰੀ ਮੁਤਾਬਕ ਰਾਤੀਂ ਦੋ ਵਜੇ ਸਲੇਮ-ਬੈਂਗਲੁਰੂ ਕੌਮੀ ਹਾਈਵੇਅ ਉਤੇ ਕ੍ਰਿਸ਼ਨਾਗਿਰੀ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਬੱਸ ਦੀ ਸੜਕ ਦੇ ਕਿਨਾਰੇ ਉਤੇ ਖੜ੍ਹੀ ਮਿੰਨੀ ਵੈਨ ਨਾਲ ਟੱਕਰ ਹੋ ਗਈ| ਇਸ ਮਗਰੋਂ ਇਸ ਬੱਸ ਦੀ ਦੂਜੀ ਦਿਸ਼ਾ ਤੋਂ ਆ ਰਹੀ ਇੱਕ ਹੋਰ ਬੱਸ ਨਾਲ ਟੱਕਰ ਹੋ ਗਈ| ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਨੇ ਮੌਕੇ ਉਤੇ ਪਹੁੰਚ ਕੇ ਰਾਹਤ ਅਤੇ ਬਚਾਅ ਮੁਹਿੰਮ ਚਲਾਈ| ਸਾਰੇ ਜ਼ਖ਼ਮੀਆਂ ਨੂੰ ਸਲੇਮ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ|

Leave a Reply

Your email address will not be published. Required fields are marked *