ਦੋ-ਰੋਜ਼ਾ ਆਈ.ਐਸ.ਐਸ.ਈ ਨੈਸ਼ਨਲ ਕਾਨਫ਼ਰੰਸ ਸਮਾਪਤ

ਐਸ ਏ ਐਸ ਨਗਰ, 14 ਅਕਤੂਬਰ (ਸ.ਬ.) ਇੰਡੀਅਨ ਸੁਸਾਇਟੀ ਆਫ ਸਿਸਟਮਜ਼ ਫਾਰ ਸਾਇੰਸ ਐਂਡ ਇੰਜੀਨੀਅਰਿੰਗ (ਆਈ. ਐਸ. ਐਸ. ਈ) ਅਤੇ ਸੈਮੀਕੰਡਕਟਰ ਲੈਬਾਰਟਰੀ ਮੁਹਾਲੀ, ਡਿਪਾਰਮੈਂਟ ਆਫ਼ ਸਪੇਸ ਦੇ ਸਾਂਝੇ ਉੱਦਮ ਇੰਡੀਅਨ ਸਕੂਲ ਆਫ਼ ਬਿਜਨੈਸ਼, ਮੁਹਾਲੀ ਵਿਖੇ ਤੀਸਰੀ ‘ਆਈ.ਐਸ.ਐਸ.ਈ. ਨੈਸ਼ਨਲ ਕਾਨਫ਼ਰੰਸ-2017 ਸਮਾਪਤ ਹੋ ਗਈ| ਕਾਨਫ਼ਰੰਸ ਦੇ ਦੂਜੇ ਦਿਨ ਦਾ ਉਦਘਾਟਨ ਡਾ: ਬੀ. ਐਨ. ਸੁਰੇਸ਼ ਚੇਅਰਮੈਨ ਰਾਸ਼ਟਰੀ ਸਲਾਹਕਾਰ ਕਮੇਟੀ ਨੇ ਕੀਤਾ| ਕਾਨਫ਼ਰੰਸ ਵਿਚ ਵਿਦਿਆਰਥੀ ਸੈਸ਼ਨ ਮੁੱਖ ਆਕਰਸ਼ਨ ਦਾ ਕੇਂਦਰ ਰਿਹਾ| ਇਸ ਸੈਸ਼ਨ ਨੂੰ ਸੰਬੋਧਨ ਕਰਦਿਆਂ ਪੀ. ਕੁਨ੍ਹੀਕ੍ਰਿਸ਼ਨਨ ਡਾਇਰੈਕਟਰ ਐਸ.ਡੀ.ਐਸ.ਸੀ. ਸ੍ਰੀਹਰੀਕੋਟਾ ਅਤੇ ਕੌਮੀ ਪ੍ਰਧਾਨ ਆਈ. ਐਸ.ਐਸ.ਈ ਨੇ ਕਿਹਾ ਕਿ ਸਪੇਸ ਟੈਕਨਾਲੋਜੀ ਦੇ ਖ਼ੇਤਰ ਵਿੱਚ ਭਾਰਤ ਦਾ ਵਿਸ਼ਵ ਵਿੱਚ ਇਕ ਵਿਲੱਖਣ ਤੇ ਪ੍ਰਮੁੱਖ ਸਥਾਨ ਬਣ ਚੁੱਕਾ ਹੈ| ਡਾ: ਬੀ. ਐਨ. ਸੁਰੇਸ਼ ਸਾਬਕਾ ਡਾਇਰੈਕਟਰ ਵੀ. ਐਸ. ਐਸ. ਸੀ. ਤ੍ਰਿਵੇਂਦਰਮ ਨੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਅਜੋਕੇ ਯੁੱਗ ਵਿੱਚ ਇੰਜੀਨੀਅਰਿੰਗ ਸਿਸਟਮ ਨੂੰ ਰੋਜ਼ਗਾਰ ਲੈਣ ਲਈ ਨਹੀਂ ਸਗੋਂ ਹੋਰਨਾਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਲਈ ਵਰਤੋਂ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ| ਡਾ: ਸੁਰਿੰਦਰ ਸਿੰਘ ਡਾਇਰੈਕਟਰ ਐਸ. ਸੀ. ਐਲ. ਮੁਹਾਲੀ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹੁੰਦੇ ਹਨ ਅਜਿਹੀਆਂ ਕਾਨਫ਼ਰੰਸਾਂ ਤੇ ਸੈਮੀਨਾਰਾਂ ਵਿੱਚ ਉਨ੍ਹਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ| ਇਹ ਵਿਦਿਆਰਥੀਆਂ ਅਤੇ ਟੈਕਨਾਲੋਜੀ ਦੇ ਭਵਿੱਖ ਲਈ ਸਾਰਥਕ ਸਿੱਧ ਹੁੰਦੀਆਂ ਹਨ| ਡਾ: ਐਚ. ਐਸ. ਜਟਾਣਾ ਪ੍ਰਧਾਨ ਆਈ. ਐਸ. ਐਸ. ਈ. ਚੰਡੀਗੜ੍ਹ ਨੇ ਸਾਰੇ ਸਪੇਸ ਵਿਗਿਆਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਨਫ਼ਰੰਸ ਆਮ ਨਾਗਰਿਕ ਦੇ ਜੀਵਨ ਬਦਲਾਅ ਅਤੇ ਨਵੇਂ ਭਾਰਤ ਦੀ ਸਿਰਜਣਾ ਲਈ ਇਕ ਨਵੀਂ ਦਿਸ਼ਾ ਪ੍ਰਦਾਨ ਕਰੇਗੀ| ਇਸ ਸੈਸ਼ਨ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ, ਸੀ. ਜੀ. ਸੀ. ਝੰਜੇੜੀ, ਚਿਤਕਾਰਾ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼, ਪੈਕ ਚੰਡੀਗੜ੍ਹ, ਸੀ. ਜੀ. ਸੀ. ਘੜੂੰਆਂ, ਸੀ. ਐਸ. ਆਈ. ਓ ਚੰਡੀਗੜ੍ਹ, ਐਸ. ਯੂ. ਐਸ. ਸੀ. ਈ. ਟੀ. ਤੰਗੋਰੀ, ਗੀਤਮ ਯੂਨੀਵਰਸਿਟੀ ਆਫ਼ ਵਿਸ਼ਾਖ਼ਾਪਟਨਮ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਅਤੇ ਡਿਫੈਂਸ ਇੰਸਟੀਚਿਊਟ ਆਫ਼ ਅਡਵਾਂਸ ਟੈਕਨਾਲੋਜੀ ਪੂਨੇ ਆਦਿ ਕਾਲਜਾਂ ਦੀਆਂ 23 ਟੀਮਾਂ ਨੇ ਆਪਣੇ ਨਵੇਂ ਵਿਚਾਰ ਡਾ: ਐੱਸ. ਰਾਮਾਕ੍ਰਿਸ਼ਨਨ ਸਾਬਕਾ ਡਾਇਰੈਕਟਰ ਵੀ. ਐਸ. ਐਸ. ਸੀ ਤ੍ਰਿਵੇਂਦਰਮ ਦੀ ਹਾਜ਼ਰੀ ਵਿੱਚ ਪੇਸ਼ ਕੀਤੇ| ਇਸ ਦੋ-ਰੋਜ਼ਾ ਰਾਸ਼ਟਰੀ ਕਾਨਫ਼ਰੰਸ ਦੇ ਅਖੀਰਲੇ ਦਿਨ ਡਾ: ਅਨਿਲ ਕੇ. ਰਾਜਵੰਸ਼ੀ ਨੇ ‘ਪੇਂਡੂ ਵਿਕਾਸ ਲਈ ਉਚ ਤਕਨੀਕੀ ਤਰੀਕੇ, ਡਾ: ਰਸਕ ਰਵਿੰਦਰਾ ਨੇ ‘ਅਨਟਾਰਿਕਟਿਕਾ ਮਿਸ਼ਨਜ਼’, ਡਾ: ਐਸ. ਊਨੀਕ੍ਰਿਸ਼ਨਨ ਨਾਇਰ ਨੇ ‘ਮਾਨਵ ਅੰਤਰਿਸ਼ਕ ਮਿਸ਼ਨਜ਼’, ਪ੍ਰੋ: ਅਮੋਲ ਏ. ਗੋਖਲੇ ਨੇ ‘ਪਦਾਰਥਕ ਢਾਂਚੇ ਵਿਚ ਇੰਜੀਨੀਅਰਿੰਗ ਪ੍ਰਣਾਲੀ’, ਡਾ: ਬੈਂਜਾਮਿਨ ਮੋਗ ਨੇ ‘ਏ ਗੈਸ ਮਟੀਰੀਅਲਜ਼’, ਡਾ: ਡੇਵਿਡ ਲਿਸ਼ਨ, ਸ੍ਰੀ ਸੀਨ ਗਰੀਨ ਨੇ ਪਲਾਜਮਾ ਥਰਮ ਯੂ. ਐਸ. ਏ. ਨੇ ‘ਐਚ ਐਂਡ ਡੀਪੋਜੀਸਨ ਪ੍ਰੋਸਿਸ ਫਾਰ ਡੀਵਾਇਸ ਫੈਬਰੀਕੇਸ਼ਨ ਵਿਸ਼ਿਆਂ ਉੱਤੇ ਵਿਸਥਾਰਿਤ ਗੱਲਬਾਤ ਕਰਕੇ ਸਰੋਤਿਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ| ਇਨ੍ਹਾਂ ਤੋਂ ਇਲਾਵਾ ਡਾ: ਬੀ. ਐਨ. ਸੁਰੇਸ਼, ਐਸ. ਰਾਮਾਕ੍ਰਿਸ਼ਨਨ, ਐਨ.ਐਨ. ਨਬੋਦੀਪਾਦ, ਆਰ. ਓਮਾਮਹੇਸਵਰਨ, ਡਾ: ਵੀ. ਆਈ. ਜੌਰਿਜ, ਡਾ: ਵੀ. ਅਸ਼ੋਕ, ਡਾ: ਵੀ. ਰੰਗਾਨਾਥਨ, ਡਾ: ਸੁਧੀਰ ਵ੍ਰਦਾਰਾਜਨ ਆਦਿ ਨੇ ਵੀ ਆਪੋ-ਆਪਣੇ ਵਿਸ਼ਿਆਂ ਨਾਲ ਸਬੰਧਤ ਜਾਣਕਾਰੀ ਮੁਹੱਈਆ ਕੀਤੀ| ਇਸ ਕਾਨਫ਼ਰੰਸ ਵਿਚ ਵਿਸ਼ੇਸ਼ ਵਿਸ਼ਾ ਮਾਹਿਰ ਵਿਦਿਆਰਥੀ (ਐਸ-ਕਿਊਬ) ਮੁਕਾਬਲੇ ਵਿਚ ਪੈੱਕ ਯੂਨੀਵਰਸਿਟੀ ਆਫ਼ ਟੈਕਨਾਲੋਜੀ ਚੰਡੀਗੜ੍ਹ ਦੇ ਸੰਨੀ ਕੁਮਾਰ ਨੇ ਪਹਿਲਾ, ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਜਲੰਧਰ ਦੇ ਰਾਹੁਲ ਰਾਵਤ ਤੇ ਅਨਿਰੁਧ ਸ਼ਰਮਾ ਨੇ ਦੂਜਾ ਅਤੇ ਸੀ. ਜੀ. ਸੀ. ਚੰਡੀਗੜ੍ਹ ਦੇ ਸੋਨੀਆ ਯਾਦਵ, ਸੁਖਨੂਰਪਾਲ ਸਿੰਘ, ਜਸਨੂਰਪਾਲ ਸਿੰਘ, ਸ਼ਰਧਾ ਗੁਪਤਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ| ਪਰਚਾ ਪੇਸ਼ਕਾਰੀ ਵਿੱਚ ਦਿਵਾਕਰ ਆਰ ਸ਼ਾਸਤਰੀ ਨੂੰ ਪਹਿਲਾ, ਪਿਯੂਸ਼ ਜੈਸਵਾਲ ਨੂੰ ਦੂਜਾ ਤੇ ਐਮ.ਐਸ. ਸ਼ਾਂਤੀ ਨੂੰ ਤੀਸਰਾ ਸਥਾਨ ਮਿਲਿਆ| ਪੋਸਟਰ ਪ੍ਰਤੀਯੋਗਤਾ ਵਿਚ ਸ਼ੁਭਮ ਪਾਲੋਡ, ਪੂਜਾ ਧਨਖੇਰ, ਅਨੀਸ਼ ਵੀ, ਅਨੁਜ ਚਾਵਲਾ, ਸੰਜੀਵ ਬਸਰਾ ਤੇ ਐਚ. ਐਸ. ਜਟਾਣਾ ਦੀ ਟੀਮ ਨੇ ਪਹਿਲਾ, ਰਾਜੇਸ਼ ਕੁਮਾਰ ਸ੍ਰੀਵਾਸਤਵਾ, ਆਸ਼ੂਤੋਸ਼ ਯਾਦਵ ਤੇ ਐੱਚ. ਐੱਸ. ਜਟਾਣਾ ਦੀ ਟੀਮ ਨੇ ਦੂਜਾ ਅਤੇ ਮੁਹੰਮਦ ਗੁਲਾਮ, ਮੋਇਨੁਦੀਨਾ ਪੁਲੀਕਾਂਤੀ, ਗੁਰਪ੍ਰਸਾਦ ਰੈਡੀ, ਸਤਿੰਦਰ ਕੁਮਾਰ ਸ਼ਰਮਾ, ਚੁਲੀਕਾਤਿਲ ਪੀ, ਪ੍ਰਦੀਪ ਸੁਬਰਾਤਾ ਘੋਸ਼ ਤੇ ਕਨੀਥ ਈ. ਗੋਨਸੇਵੇਸ ਦੀ ਟੀਮ ਨੇ ਤੀਸਰਾ ਸਥਾਨ  ਹਾਸਿਲ ਕੀਤਾ|

Leave a Reply

Your email address will not be published. Required fields are marked *