ਦੋ ਸ਼ਰਾਬੀਆਂ ਵਿੱਚ ਹੋਈ ਲੜਾਈ ਕਾਰਨ 1 ਦੀ ਮੌਤ

ਰਾਜਸਥਾਨ, 21 ਦਸੰਬਰ (ਸ.ਬ.) ਰਾਜਸਥਾਨ ਵਿੱਚ ਭਰਤਪੁਰ ਸ਼ਹਿਰ ਦੇ ਕੁਬੇਰ ਗੇਟ ਥਾਣਾ ਖੇਤਰ ਵਿੱਚ ਰਾਤੀ ਮਾਮੂਲੀ ਲੜਾਈ ਤੋਂ ਬਾਅਦ ਇਕ ਸ਼ਰਾਬੀ ਨੇ ਦੂਜੇ ਦਾ ਕਤਲ ਕਰ ਦਿੱਤਾ| ਪੁਲੀਸ ਅਧਿਕਾਰੀ ਏ.ਵੀ ਰਤਨੂ ਮੁਤਾਬਕ ਭਰਤਪੁਰ ਦੇ ਕੁਬੇਰ ਗੇਟ ਥਾਣਾ ਨੇੜੇ ਕਿਸ਼ਨ ਬਾੜਾ ਵਿੱਚ ਇਕ ਵਿਅਕਤੀ ਦੀ ਲਾਸ਼ ਨੇੜੇ ਸ਼ਰਾਬ ਦੀਆਂ ਬੋਤਲਾਂ ਅਤੇ ਨਮਕੀਨ ਪਈ ਮਿਲੀ ਹੈ| ਪੁਲੀਸ ਨੇ ਮ੍ਰਿਤਕ ਦੇ ਨਾਲ ਇਸ ਦੇ ਇਕ ਹੋਰ ਵਿਅਕਤੀ ਸ਼ਰਾਬ ਪੀਣ ਵਿੱਚ ਸ਼ਾਮਲ ਹੋਣ ਦਾ ਸ਼ੱਕ ਦਰਸਾਇਆ ਹੈ| ਉਨ੍ਹਾਂ ਦੱਸਿਆ ਕਿ ਨਦੀਆ ਮੁੱਹਲਾ ਵਾਸੀ ਦੀਪਕ ਰਿਕਸ਼ਾ ਚਲਾਉਂਦਾ ਸੀ| ਉਸ ਨੇ ਇੱਥੇ ਆਪਣੇ ਸਾਥੀਆਂ ਨਾਲ ਸ਼ਰਾਬ ਪੀਤੀ ਅਤੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਣ ਤੋਂ ਬਾਅਦ ਉਸ ਦਾ ਸਿਰ ਤੇ ਪੱਥਰ ਮਾਰ-ਮਾਰ ਕੇ ਉਸ ਦਾ ਕਤਲ ਕਰ ਦਿੱਤਾ| ਮ੍ਰਿਤਕ ਦੀ ਪਤਨੀ ਅਤੇ ਬੱਚਿਆਂ ਦੇ ਨਾਲ ਇੱਥੇ ਕਿਰਾਏ ਦੇ ਮੈਦਾਨ ਵਿੱਚ ਰਹਿੰਦਾ ਸੀ| ਇਸ ਦੇ ਤਿੰਨ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ ਅਤੇ ਪਤਨੀ ਘਰਾਂ ਦੇ ਕੰਮਕਾਜ਼ ਕਰਕੇ ਪਰਿਵਾਰ ਚਲਾਉਂਦੀ ਹੈ| ਉਨ੍ਹਾਂ ਦੱਸਿਆ ਕਿ ਦੀਪਕ ਘਰ ਵਿੱਚ ਰੋਜ਼ ਸ਼ਰਾਬ ਪੀ ਆਉਂਦਾ ਸੀ ਅਤੇ ਨਸ਼ੇ ਕਾਰਨ ਇਸ ਦਾ ਪਰਿਵਾਰ ਬਹੁਤ ਪ੍ਰੇਸ਼ਾਨ ਸੀ| ਉਹ ਸਭ ਦੇ ਨਾਲ ਗਲਤ ਵਿਵਹਾਰ ਕਰਦਾ ਸੀ| ਇਸ ਕਾਰਨ ਦੀਪਕ ਬਹੁਤ ਸਮੇਂ ਤੋਂ ਘਰ ਵਿੱਚੋਂ ਬਾਹਰ ਨਿਕਲ ਗਿਆ ਸੀ ਅਤੇ ਉਹ ਆਪਣੇ ਦੋਸਤਾਂ ਨਾਲ ਰਹਿੰਦਾ ਸੀ| ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੇ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ|

Leave a Reply

Your email address will not be published. Required fields are marked *