ਦੋ ਸਕੂਲੀ ਬੱਸਾਂ ਦੀ ਟੱਕਰ, ਇੱਕ ਡ੍ਰਾਈਵਰ ਦੀ ਮੌਤ, ਦੂਜੇ ਦੀਆਂ ਲੱਤਾਂ ਟੁੱਟੀਆਂ

ਲਹਿਰਾਗਾਗਾ, 20 ਜਨਵਰੀ (ਸ.ਬ.) ਪਿੰਡ ਸ਼ੇਖੂਵਾਸ ਨੇੜੇ ਅੱਜ ਸਵੇਰੇ ਦੋ ਸਕੂਲੀ ਬੱਸਾਂ ਦਰਮਿਆਨ ਵਾਪਰੇ ਹਾਦਸੇ ਵਿਚ ਇਕ ਡਰਾਈਵਰ ਦੀ ਮੌਤ ਹੋ ਗਈ ਜਦੋਂਕਿ ਦੂਸਰੇ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ| ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਰੋਜ਼ਾਨਾ ਵਾਂਗ 2 ਨਿੱਜੀ ਸਕੂਲ ਬੱਸਾਂ ਪਿੰਡਾਂ ਵਿੱਚੋਂ ਬੱਚਿਆਂ ਨੂੰ ਲੈਣ ਲਈ ਰਵਾਨਾ ਹੋਈਆਂ ਤਾਂ ਧੁੰਦ ਜ਼ਿਆਦਾ ਹੋਣ ਕਾਰਨ ਪਿੰਡ ਸ਼ੇਖੂਵਾਸ ਅਤੇ ਭਾਈ ਕੀ ਪਿਸ਼ੌਰ ਦੇ ਵਿਚਕਾਰ ਦੋਵੇਂ ਬੱਸਾਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਇਕ ਡਰਾਈਵਰ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ|
ਸਕੂਲੀ ਬੱਸਾਂ ਵਿੱਚ ਲਗਭਗ 5 ਬੱਚੇ ਹੀ ਸਵਾਰ ਸਨ ਜਿਸ ਕਾਰਨ ਵੱਡਾ ਹਾਦਸਾ ਹੋਣੋ ਟਲ ਗਿਆ| ਹਦਸੇ ਵਿਚ ਬੱਚਿਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਜਿੰਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਲਹਿਰਾਗਾਗਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ|

Leave a Reply

Your email address will not be published. Required fields are marked *