ਦੜਾ ਸੱਟਾ ਲਾਉਣ ਵਾਲਾ ਕਾਬੂ

ਘੜੂੰਆਂ, 16 ਜੂਨ (ਸ.ਬ.) ਘੜੂੰਆਂ ਪੁਲੀਸ ਨੇ ਦੜਾ ਸੱਟਾ ਲਾਉਣ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੜੂੰਆਂ ਦੇ ਐਸ ਐਚ ਓ ਸ੍ਰੀ  ਮਨਫੂਲ ਸਿੰਘ ਨੇ ਦਸਆਿ ਕਿ ਇਸ ਵਿਅਕਤੀ ਦੀ ਪਹਿਚਾਣ ਦਲੀਪ ਕੁਮਾਰ ਵਸਨੀਕ ਮੋਰਿੰਡਾ ਵਜੋਂ ਹੋਈ ਹੈ ਅਤੇ ਇਸ ਕੋਲੋਂ 4120 ਰੁਪਏ ਬਰਾਮਦ ਕੀਤੇ ਗਏ ਹਨ| ਉਹਨਾਂ ਦੱਸਿਆ ਕਿ ਇਹ ਵਿਅਕਤੀ ਬੱਸ ਸਟੈਂਡ ਨੇੜੇ ਇਕ ਸਰਵਿਸ ਸਟੇਸ਼ਨ ਅੱਗੇ ਮੋਟਰ ਸਾਈਕਲ  ਉਪਰ ਆ ਕੇ ਬੈਠ ਜਾਂਦਾ ਸੀ ਤੇ ਲੋਕਾਂ ਨੂੰ ਦੜੇ ਸੱਟੇ ਦੀਆਂ ਪਰਚੀਆਂ ਵੰਡਦਾ ਸੀ, ਸ਼ਾਮ ਨੂੰ ਇੰਟਰਨੈੱਟ ਤੇ ਦੜੇ ਸੱਟੇ ਦਾ ਨਤੀਜਾ ਵੇਖ ਕੇ ਲੋਕਾਂ ਨੂੰ ਪੈਸੇ ਵੰਡਦਾ ਸੀ|

Leave a Reply

Your email address will not be published. Required fields are marked *