ਦੰਤੇਵਾੜਾ ਮੁਕਾਬਲੇ ਵਿੱਚ 3 ਮਹਿਲਾ ਨਕਸਲੀਆਂ ਸਮੇਤ 7 ਨੂੰ ਕੀਤਾ ਢੇਰ

ਰਾਏਪੁਰ, 19 ਜੁਲਾਈ (ਸ.ਬ.) ਛੱਤੀਸਗੜ੍ਹ ਦੇ ਦੰਤੇਵਾੜਾ ਵਿੱਚ ਸੁਰੱਖਿਆ ਬਲਾਂ ਨੇ ਮੁਕਾਬਲੇ ਵਿੱਚ 7 ਨਕਸਲੀਆਂ ਨੂੰ ਢੇਰ ਕਰ ਦਿੱਤਾ| ਸੀ. ਆਰ. ਪੀ. ਐਫ. ਦੀ ਟੀਮ ਨੇ ਮੁਕਾਬਲੇ ਵਿੱਚ 3 ਮਹਿਲਾਵਾਂ ਸਮੇਤ 7 ਨਕਸਲੀਆਂ ਨੂੰ ਢੇਰ ਕਰ ਦਿੱਤਾ| ਨਕਸਲੀਆਂ ਤੋਂ ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਹੋਏ ਹਨ|
ਜਾਣਕਾਰੀ ਮੁਤਾਬਕ ਸੈਨਾ ਨੂੰ ਨਕਸਲੀਆਂ ਦੇ ਤਿਮੇਨਾਰ ਦੀਆਂ ਪਹਾੜੀਆਂ ਦੇ ਪਿੱਛੇ ਛੁਪੇ ਹੋਣ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਦੰਤੇਵਾੜਾ ਐਸ. ਟੀ. ਐਫ. ਅਤੇ ਸੀ. ਆਰ. ਪੀ. ਐਫ. ਨੇ ਸੰਯੁਕਤ ਕਾਰਵਾਈ ਕੀਤੀ|

Leave a Reply

Your email address will not be published. Required fields are marked *