ਦੰਤੇਵਾੜਾ ਵਿੱਚ ਵਿਸਫੋਟਕ ਹਾਦਸਾ ਹੋਣ ਨਾਲ 3 ਜਵਾਨ ਜ਼ਖਮੀ

ਰਾਏਪੁਰ, 14 ਮਾਰਚ (ਸ.ਬ.) ਛੱਤੀਸਗੜ੍ਹ ਦੇ ਨਕਸਲਵਾਦ ਨਾਲ ਪ੍ਰਭਾਵਿਤ ਦੰਤੇਵਾੜਾ ਜ਼ਿਲੇ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਫੋਰਸ ਦੇ ਕੈਂਪ ਵਿੱਚ ਅੰਡਰ ਬੈਰਲ ਗ੍ਰੇਨੇਡ ਲਾਂਚਰ ਦਾ ਬੰਬ ਫੱਟਣ ਨਾਲ ਅੱਜ ਤਿੰਨ ਜਵਾਨ ਜ਼ਖਮੀ ਹੋ ਗਏ| ਦੱਖਣੀ ਬਸਤਰ ਇਲਾਕੇ ਦੇ ਪੁਲੀਸ ਉਪ ਜਨਰਲ ਸਕੱਤਰ ਸੁੰਦਰਰਾਜ ਪੀ. ਨੇ ਫੋਨ ਤੇ ਦੱਸਿਆ ਕਿ ਜ਼ਿਲੇ ਦੇ ਅਰਨਪੁਰ ਸਥਿਤ ਸੀ.ਆਰ.ਪੀ.ਐਫ. ਦੇ 111ਵੀਂ ਬਟਾਲੀਅਨ ਦੇ ਸ਼ਿਵਰ ਵਿੱਚ ਯੂ.ਬੀ.ਜੀ.ਐਲ. ਦਾ ਬੰਬ ਫੱਟਣ ਨਾਲ ਤਿੰਨ ਜ਼ਵਾਨ ਜ਼ਖਮੀ ਹੋ ਗਏ| ਜ਼ਖਮੀ ਜਵਾਨਾਂ ਦੇ ਨਾਮ ਐਸ. ਸੋਰਨਾਪਾਲਨ, ਐਮ.ਗਿਆਨ ਸ਼ੇਖਰਨ ਅਤੇ ਰਾਮ ਸਿੰਘ ਹਨ|
ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ| ਜ਼ਖਮੀਆਂ ਵਿੱਚੋਂ ਸੋਰਨਾਪਾਲਨ ਦੀ ਹਾਲਤ ਗੰਭੀਰ ਹੈ|

Leave a Reply

Your email address will not be published. Required fields are marked *