ਦੰਦਾਂ ਦੇ ਪੰਦਰਵਾੜੇ ਦੌਰਾਨ ਮੁਫਤ ਵੰਡੇ ਜਾਣਗੇ 155 ਦੰਦਾਂ ਦੇ ਬੀੜ : ਡਾ. ਜੈ ਸਿੰਘ

ਡੇਰਾਬੱਸੀ, 16 ਫਰਵਰੀ (ਸ.ਬ.) ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ‘ਚ ਦੰਦਾਂ ਦੇ ਵਿਸ਼ੇਸ਼ ਪੰਦਰਵਾੜੇ ਦੌਰਾਨ ਲੋੜਵੰਦਾਂ ਨੂੰ 155 ਦੰਦਾਂ ਦੇ ਬੀੜ ਮੁਫਤ ਵੰਡੇ ਜਾਣਗੇ| ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾਂ ਸਿਵਲ ਸਰਜਨ ਡਾ. ਜੈ ਸਿੰਘ ਨੇ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਜ਼ਿਲ੍ਹੇ ‘ਚ ਮਨਾਏ ਜਾ ਰਹੇ ਦੰਦਾਂ ਦੇ ਵਿਸ਼ੇਸ਼ ਪੰਦਰਵਾੜੇ ਦਾ ਰਸਮੀ ਉਦਘਾਟਨ ਕਰਨ ਮੌਕੇ ਕੀਤਾ| ਡਾ. ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਪੰਦਰਵਾੜੇ ਦੌਰਾਨ ਦੰਦਾਂ ਦੇ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਜਾਵੇਗੀ ਅਤੇ ਉਨਾਂ ਨੂੰ ਲੋੜੀਂਦੀ ਦਵਾਈ ਵੀ ਦਿੱਤੀ ਜਾਵੇਗੀ|
ਡਾ. ਸਿੰਘ ਨੇ ਇਸ ਮੌਕੇ ਮਰੀਜ਼ਾਂ ਨੂੰ ਦੰਦਾਂ ਦੀਆਂ ਬੀਮਾਰੀਆਂ ਤੋਂ ਦੰਦਾਂ ਦਾ ਬਚਾਓ ਕਰਨ ਲਈ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਹਰ 6 ਮਹੀਨੇ ਵਿਚ ਆਪਣੇ ਦੰਦਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿਉਂਕਿ ਦੰਦਾਂ ਦੀਆਂ ਬੀਮਾਰੀਆਂ ਸ਼ੁਰੂ ਹੋਣ ਸਮੇਂ ਕੋਈ ਦਰਦ ਜਾਂ ਤਕਲੀਫ ਨਹੀਂ ਹੁੰਦੀ ਅਤੇ ਮਰੀਜ਼ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ|
ਇਸ ਮੌਕੇ ਡਾ. ਦੀਪਤੀ ਡੀ.ਡੀ.ਐਚ.ਓ ਨੇ ਦੱਸਿਆ ਕਿ ਪਲਾਕ ਹਟਾਣੇ, ਦੰਦਾਂ ਨੂੰ ਕੀੜਾ ਲੱਗਣ ਤੋਂ ਰੋਕਣ ਅਤੇ ਸਾਹ ਦੀ ਬਦਬੂ ਹਟਾਉਣ ਲਈ ਹਮੇਸ਼ਾ ਭਰੋਸੇਮੰਦ ਟੁਥ ਬੁਰਸ਼ ਅਤੇ ਟੁਥ ਪੇਸਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ 3 ਮਹੀਨੇ ਬਾਅਦ ਟੂਥ ਬੁਰਸ਼ ਨੂੰ ਬਦਲ ਦੇਣਾ ਚਾਹੀਦਾ ਹੈ ਕਿਉਂਕਿ ਖ਼ਰਾਬ ਟੂਥ ਬੁਰਸ਼ ਨਾਲ ਦੰਦਾਂ ਅਤੇ ਮਸੂੜਿਆਂ ਦਾ ਨੁਕਸਾਨ ਹੋਣ ਦਾ ਖਤਰਾ ਬਣ ਜਾਂਦਾ ਹੈ| ਇਸ ਮੌਕੇ ਐਸ.ਐਮ.ਓ ਡਾ. ਮਹਿੰਦਰ ਸਿੰਘ , ਡਾ. ਰਾਜ ਸੰਦੀਪ , ਡਾ.ਅਨੀਲ, ਡਾ. ਪੂਜਾ ਸਮੇਤ ਹੋਰ ਸ਼ਹਿਰੀ ਪੰਤਵੰਤੇ ਅਤੇ ਦੰਦਾਂ ਦੀ ਬੀਮਾਰੀ ਤੋਂ ਪੀੜਤ ਮਰੀਜ਼ ਵੀ ਮੌਜੂਦ ਸਨ|

Leave a Reply

Your email address will not be published. Required fields are marked *