ਦੱਖਣੀ ਅਫਰੀਕਾ ਟੀਮ ਦੇ ਸਾਬਕਾ ਕਪਤਾਨ ਫਾਫ ਡੂਪਲੇਸਿਸ ਵਲੋਂ ਟੈਸਟ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ

ਨਵੀਂ ਦਿੱਲੀ, 17 ਫਰਵਰੀ (ਸ.ਬ.) ਸਾਊਥ ਅਫਰੀਕਾ ਟੀਮ ਦੇ ਸਾਬਕਾ ਕਪਤਾਨ ਫਾਫ ਡੂਪਲੇਸਿਸ ਨੇ ਅੱਜ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਹ ਆਉਣ ਵਾਲੇ ਦੋ ਟੀ20 ਵਰਲਡ ਕੱਪ ਵਿੱਚ ਖੇਡਣ ਲਈ ਤਿਆਰੀ ਕਰਨਾ ਚਾਹੁੰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਸਰ ਫਾਫ ਡੂ ਪਲੇਸਿਸ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪਾਕਿਸਤਾਨ ਵਿੱਚ ਆਪਣਾ ਆਖਿਰੀ ਟੈਸਟ ਮੈਚ ਖੇਡਿਆ। ਉਨ੍ਹਾਂ 36 ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਖ਼ਿਲਾਫ਼ ਐਡਿਲੇਡ ਓਵਲ ਵਿੱਚ ਟੈਸਟ ਕ੍ਰਿਕਟ ਵਿੱਚ ਡੈਬਿਯੂ ਕੀਤਾ, ਜਿੱਥੇ ਉਹਨਾਂ ਨੇ ਦੂਜੀ ਪਾਰੀ ਵਿੱਚ 375 ਗੇਦਾਂ ਤੇ 110 ਸਕੋਰਾਂ ਦੀ ਨਾਬਾਦ ਪਾਰੀ ਖੇਡੀ।

ਫਾਫ ਡੂਪਲੇਸਿਸ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਖ਼ਬਰ ਸਾਊਥ ਅਫਰੀਕਾ ਦੇ ਨਿਊਜ਼ ਪੋਰਟਲ ਵਲੋਂ ਜਨਤਕ ਕੀਤੀ ਗਈ ਹੈ। 2012 ਵਿੱਚ ਸਾਊਥ ਅਫ੍ਰੀਕਾਈ ਟੀਮ ਲਈ ਟੈਸਟ ਡੈਬਿਊ ਕਰਨ ਵਾਲੇ ਡੂਪਲੇਸਿਸ ਨੂੰ ਸਾਲ 2016 ਵਿੱਚ ਟੈਸਟ ਕਪਤਾਨ ਨਿਯੁਕਤ ਕੀਤਾ ਗਿਆ ਸੀ।

ਬਤੌਰ ਕਪਤਾਨ ਅਤੇ ਬੱਲੇਬਾਜ਼ ਫਾਫ ਡੂਪਲੇਸਿਸ ਦਾ ਰਿਕਾਰਡ ਬੀਤੇ ਦੋ ਸਾਲਾਂ ਵਿੱਚ ਚੰਗਾ ਨਹੀਂ ਰਿਹਾ। ਇਹੀ ਕਾਰਨ ਹੈ ਕਿ ਉਹਨਾਂ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ। 36 ਸਾਲ ਦੇ ਫਾਫ ਡੂਪਲੇਸਿਸ ਨੇ 69 ਟੈਸਟ ਮੈਚਾਂ ਦੀ 118 ਪਾਰੀਆਂ ਵਿਚੋਂ 40 ਤੋਂ ਜ਼ਿਆਦਾ ਦੀ ਔਸਤ ਨਾਲ 4163 ਸਕੋਰ ਬਣਾਏ ਹਨ, ਜਿਸ ਵਿੱਚ 10 ਸੈਂਕੜੇ ਤੇ 21 ਅਰਧ ਸੈਂਕੜੇ ਸ਼ਾਮਿਲ ਹਨ। ਟੈਸਟ ਕ੍ਰਿਕਟ ਵਿੱਚ ਉਹਨਾਂ ਦਾ ਜ਼ਿਆਦਾਤਰ ਸਕੋਰ 199 ਰਨ ਹੈ। ਉਹਨਾਂ ਨੇ ਪੰਜ ਪਾਰੀਆਂ ਵਿੱਚ ਗੇਂਦਬਾਜ਼ੀ ਵੀ ਕੀਤੀ ਪਰ ਕੋਈ ਸਫਲਤਾ ਨਹੀਂ ਮਿਲੀ।

Leave a Reply

Your email address will not be published. Required fields are marked *