ਦੱਖਣੀ ਅਫਰੀਕਾ ਦੇ ਐਲਬੀ ਮੋਰਕਲ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ

ਨਵੀਂ ਦਿੱਲੀ,10 ਜਨਵਰੀ (ਸ.ਬ.) ਦੱਖਣੀ ਅਫਰੀਕਾ ਦੇ ਸਟਾਰ ਆਲਰਾਊਂਡਰ ਐਲਬੀ ਮੋਰਕਲ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ| ਸਾਲ 2004 ਵਿੱਚ ਨਿਊਜ਼ੀਲੈਂਡ ਖਿਲਾਫ ਵਨ ਡੇ ਵਿੱਚ ਡੈਬਿਊ ਕਰਨ ਵਾਲੇ ਮੋਰਕਲ ਨੇ ਕ੍ਰਿਕਟ ਨੂੰ ਲਗਭਗ ਦੋ ਦਹਾਕੇ ਦਿੱਤੇ| 37 ਸਾਲਾ ਐਲਬੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿੱਚ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਰਹਿ ਚੁੱਕੇ ਹਨ|
ਐਲਬੀ ਮੋਰਕਲ ਨੇ ਟਵਿੱਟਰ ਤੇ ਲਿਖਿਆ, ”ਕ੍ਰਿਕਟ ਦੇ ਮੈਦਾਨ ਤੋਂ ਇਹ ਮੇਰੇ ਲਈ ਉਸ ਸਫਰ ਦੇ ਅੰਤ ਕਰਨ ਦਾ ਸਮਾਂ ਹੈ ਜੋ ਕਿੰਨਾ ਸ਼ਾਨਦਾਰ ਰਿਹਾ! ਮੇਰੀ ਜ਼ਿੰਦਗੀ ਦੇ ਪਿਛਲੇ 20 ਸਾਲ ਸ਼ਾਨਦਾਰ ਰਹੇ ਅਤੇ ਇਸ ਦੌਰਾਨ ਕਈ ਚੰਗੀਆਂ ਅਤੇ ਬੁਰੀਆਂ ਯਾਦਾਂ ਮੇਰੇ ਨਾਲ ਰਹੀਆਂ ਪਰ ਮੈਨੂੰ ਲੰਬਾ ਕੈਰੀਅਰ ਮਿਲਿਆ|” ਦੱਖਣੀ ਅਫਰੀਕਾ ਦੇ ਮੋਰਕਲ ਨੇ ਇਕ ਟੈਸਟ, 58 ਵਨ ਡੇ ਅਤੇ 50 ਟੀ-20 ਮੈਚ ਖੇਡੇ ਹਨ| ਵਨ ਡੇ ਵਿੱਚ ਉਨ੍ਹਾਂ ਦੇ ਨਾਂ 50 ਵਿਕਟਾਂ ਦਰਜ ਹਨ, ਜਦਕਿ ਟੀ-20 ਵਿੱਚ ਮੋਰਕਲ ਨੇ 26 ਵਿਕਟਾਂ ਹਾਸਲ ਕੀਤੀਆਂ ਹਨ| ਮੋਰਕਲ ਨੇ 1999-2000 ਵਿੱਚ ਪਹਿਲੇ ਦਰਜੇ ਦੇ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ|

Leave a Reply

Your email address will not be published. Required fields are marked *