ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ 159 ਦੌੜਾਂ ਨਾਲ ਹਰਾਇਆ

ਵੇਲਿੰਗਟਨ, 25 ਫਰਵਰੀ (ਸ.ਬ.) ਕਪਤਾਨ ਏ. ਬੀ. ਡੇਵਿਲੀਅਰਜ਼ (85) ਦੀ ਰਿਕਾਰਡ ਪਾਰੀ ਅਤੇ ਟਵੇਨ ਪ੍ਰਿਟੋਰੀਅਸ (5 ਦੌੜਾਂ ਤੇ 3 ਵਿਕੇਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਕਾਰਣ ਸਾਊਥ ਅਫਰੀਕਾ ਨੇ ਨਿਊਜ਼ੀਲੈਂਡ ਤੋਂ ਉਸ ਦੀ ਧਰਤੀ ਤੇ ਅੱਜ ਇਕ ਰੋਜ਼ਾ ਮੈਚ ਜਿੱਤ ਲਿਆ ਹੈ| ਇੱਥੇ ਤੀਜੇ ਇਕ ਰੋਜ਼ਾ ਮੈਚ ਵਿੱਚ ਸਾਉਥ ਅਫਰੀਕਾ ਨੇ 159 ਦੌੜਾਂ ਦੇ ਅੰਤਰ ਨਾਲ ਨਿਊਜ਼ੀਲੈਂਡ ਨੂੰ ਹਰਾ ਕੇ 5 ਮੈਚਾਂ ਦੀ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ| ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਨਿਰਧਾਰਿਤ 50 ਓਵਰਾਂ ਵਿੱਚ 8 ਵਿਕੇਟਾਂ ਦੇ ਨੁਕਸਾਨ ਤੇ 271 ਦੌੜਾਂ ਬਣਾਈਆ| ਇਸ ਤੋਂ ਬਾਅਦ ਟਾਰਗੇਟ ਨੂੰ ਪੂਰਾ ਕਰਨ ਲਈ ਮੇਜ਼ਬਾਨ ਟੀਮ 32.2 ਓਵਰਾਂ ਵਿੱਚ 112 ਦੌੜਾਂ ਬਣਾ ਕੇ            ਢੇਰ ਹੋ ਗਈ| ਇਸ ਮੈਚ ਵਿੱਚ ਦੱਖਣੀ ਅਫਰੀਕਾ ਦੀ ਜਿੱਤ ਵਿੱਚ ਸਟਾਰ ਬੱਲੇਬਾਜ਼ ਡੇਵਿਲੀਅਰਜ਼ ਦੀ ਅਹਿਮ ਭੂਮਿਕਾ ਰਹੀ, ਜਿਸ ਨੇ 80 ਗੇਂਦਾਂ ਵਿੱਚ 7 ਚੌਕੇ ਅਤੇ ਇਕ ਛੱਕਾ ਲਗਾ ਕੇ 85 ਦੌੜਾਂ ਬਣਾਈਆ|

Leave a Reply

Your email address will not be published. Required fields are marked *