ਦੱਖਣੀ ਅਫਰੀਕਾ ਵਿਚ ਉੱਚ ਪੱਧਰੀ ਅਪਰਾਧਿਕ ਮਾਮਲਿਆਂ ਦੀ ਜਾਂਚ ਕਰਨ ਵਾਲੀ ਸੰਸਥਾ ਦੀ ਮੁੱਖੀ ਬਣੀ ਭਾਰਤੀ ਮੂਲ ਦੀ ਵਕੀਲ

ਜੋਹਾਨਸਬਰਗ, 5 ਦਸੰਬਰ (ਸ.ਬ.) ਭਾਰਤੀ ਮੂਲ ਦੀ ਵਕੀਲ ਸ਼ਮਿਲਾ ਬਟੋਹੀ ਨੇ ਵਿਦੇਸ਼ ਵਿਚ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਹੈ| ਉਨ੍ਹਾਂ ਨੂੰ ਦੱਖਣੀ ਅਫਰੀਕਾ ਵਿਚ ਉੱਚ ਪੱਧਰੀ ਅਪਰਾਧਿਕ ਮਾਮਲਿਆਂ ਦੀ ਜਾਂਚ ਕਰਨ ਵਾਲੀ ਸੰਵਿਧਾਨਕ ਸੰਸਥਾ ‘ਨੈਸ਼ਨਲ ਡਾਇਰਕੈਟਰ ਆਫ ਪਬਲਿਕ ਪ੍ਰੋਸੀਕਿਊਸ਼ਨ’ (ਐਨ.ਡੀ.ਪੀ.ਪੀ.) ਦੀ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ| ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਰਾਸ਼ਟਰੀ ਟੀ.ਵੀ. ਤੇ ਸੰਬੋਧਨ ਵਿਚ ਬਟੋਹੀ ਦੀ ਨਿਯੁਕਤੀ ਦਾ ਐਲਾਨ ਕੀਤਾ|
ਸ਼ਮਿਲਾ ਕਿੰਗ ਕਮਿਸ਼ਨ ਦੇ ਸਾਹਮਣੇ ਸੁਣਵਾਈ ਦੌਰਾਨ ਐਵੀਡੈਂਸ ਲੀਡਰ (ਵਕੀਲ) ਦੇ ਤੌਰ ਤੇ ਚਰਚਾ ਵਿਚ ਆਈ| ਕਿੰਗ ਕਮਿਸ਼ਨ ਨੇ ਸਾਲ 2000 ਵਿਚ ਦੱਖਣੀ ਅਫਰੀਕੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਹੈਂਸੀ ਕ੍ਰੋਨੀਏ ਵਿਰੁੱਧ ਮੈਚ ਫਿਕਸਿੰਗ ਮਾਮਲੇ ਦੀ ਜਾਂਚ ਕੀਤੀ ਸੀ| ਉਨ੍ਹਾਂ ਦੀ ਚੋਣ 11 ਉਮੀਦਵਾਰਾਂ ਵਿਚੋਂ ਕੀਤੀ ਗਈ| ਇਸ ਅਹੁਦੇ ਲਈ ਇਨ੍ਹਾਂ ਲੋਕਾਂ ਦੇ ਇੰਟਰਵਿਊ ਲਏ ਗਏ ਸਨ| ਉਹ ਫਰਵਰੀ 2019 ਤੋਂ ਆਪਣੀ ਨਵੀਂ ਭੂਮਿਕਾ ਵਿਚ ਹੋਵੇਗੀ|
ਬਟੋਹੀ, ਸ਼ਾਨ ਅਬਰਾਹਮਜ਼ ਦੀ ਜਗ੍ਹਾ ਲਵੇਗੀ| ਉਨ੍ਹਾਂ ਤੇ ਵਿਰੋਧੀ ਧਿਰ ਅਤੇ ਅਧਿਕਾਰ ਸਮੂਹਾਂ ਦਾ ਦੋਸ਼ ਸੀ ਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਨੂੰ ਉਨ੍ਹਾਂ ਦੇ 9 ਸਾਲ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਚਾਇਆ ਸੀ| ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 1986 ਵਿਚ ਚੈਟਸਵਰਥ ਮਜਿਸਟ੍ਰੇਟ ਕੋਰਟ ਵਿਚ ਜੂਨੀਅਰ ਵਕੀਲ ਦੇ ਰੂਪ ਵਿਚ ਕੀਤੀ ਸੀ|

Leave a Reply

Your email address will not be published. Required fields are marked *