ਦੱਖਣੀ ਆਸਟਰੇਲੀਆ ਵਿੱਚ ਛੋਟਾ ਜਹਾਜ਼ ਹਾਦਸਾਗ੍ਰਸਤ , ਵਾਲ-ਵਾਲ ਬਚਿਆ ਪਾਇਲਟ

ਲੋਕਸਟਨ, 16 ਜਨਵਰੀ (ਸ.ਬ.) ਦੱਖਣੀ ਆਸਟਰੇਲੀਆ ਦੇ ਰਿਵਰਲੈਂਡ ਇਲਾਕੇ ਵਿੱਚ ਅੱਜ ਸਵੇਰੇ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ| ਇਸ ਦੌਰਾਨ ਪਾਇਲਟ ਵਾਲ-ਵਾਲ ਬਚ ਗਿਆ| ਜਾਣਕਾਰੀ ਮੁਤਾਬਕ ਇਹ ਹਾਦਸਾ ਲੋਕਸਟਨ ਸ਼ਹਿਰ ਵਿੱਚ ਸਵੇਰੇ 8.30 ਵਜੇ ਵਾਪਰਿਆ| ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਜਹਾਜ਼ ਬਿਜਲੀ ਦੀਆਂ ਤਾਰਾਂ ਨਾਲ ਟਕਰਾਇਆ| ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੰਕਟਕਾਲੀ ਅਮਲੇ ਦੇ ਮੈਂਬਰ ਤੁਰੰਤ ਮੌਕੇ ਤੇ ਪਹੁੰਚੇ ਪਰ ਉਨ੍ਹਾਂ ਨੇ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ| ਫਿਲਹਾਲ ਪੁਲੀਸ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *