ਦੱਖਣੀ ਆਸਟ੍ਰੇਲੀਆ ਵਿੱਚ ਘਰ ਨੂੰ ਲੱਗੀ ਅੱਗ, 50 ਸਾਲਾ ਔਰਤ ਦੀ ਮੌਤ

ਐਡੀਲੇਡ, 10 ਜੂਨ(ਸ.ਬ.) ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੈਡ ਵਿੱਚ ਬੀਤੀ ਇਕ ਘਰ ਵਿੱਚ ਅੱਗ ਲੱਗ ਗਈ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ| ਪੁਲੀਸ ਅਤੇ ਫਾਇਰਫਾਈਟਜ਼ ਅਧਿਕਾਰੀਆਂ ਨੂੰ ਰਾਤ ਤਕਰੀਬਨ 10.00 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ| ਪੁਲੀਸ ਮੁਤਾਬਕ ਅੱਗ ਬੀਤੀ ਰਾਤ ਐਲੀਲੇਡ ਦੇ ਐਲੀਜ਼ਾਬੇਥ ਵੈਲੀ ਵਿੱਚ ਲੱਗੀ|
ਮੌਕੇ ਤੇ ਪੁੱਜੀ ਪੁਲੀਸ ਅਤੇ ਫਾਇਰਫਾਈਟਰਜ਼ ਅਧਿਕਾਰੀ ਅੱਗ ਬੁਝਾਉਣ ਲਈ ਪੁੱਜੇ ਤਾਂ ਉਨ੍ਹਾਂ ਨੂੰ ਘਰ ਵਿੱਚ 50 ਸਾਲਾ ਔਰਤ ਅੱਗ ਵਿੱਚ ਝੁਲਸੀ ਮਿਲੀ| ਔਰਤ ਦਾ ਘਟਨਾ ਵਾਲੀ ਥਾਂ ਤੇ ਇਲਾਜ ਕੀਤਾ ਗਿਆ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਉਸ ਦੀ ਮੌਤ ਹੋ ਗਈ| ਅੱਗ ਘਰ ਦੀ ਰਸੋਈ ਵਿੱਚ ਲੱਗੀ| ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ| ਜਾਂਚਕਰਤਾ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵਿੱਚ ਲੱਗੇ ਹੋਏ ਹਨ|

Leave a Reply

Your email address will not be published. Required fields are marked *