ਦੱਖਣੀ ਆਸਟ੍ਰੇਲੀਆ ਵਿੱਚ ਭੂਚਾਲ ਆਇਆ

ਐਡੀਲੇਡ, 2 ਫਰਵਰੀ (ਸ.ਬ.) ਬੀਤੀ ਦੇਰ ਰਾਤ ਦੱਖਣੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਜੀਓਸਾਇੰਸ ਆਸਟਰੇਲੀਆ ਦਾ ਕਹਿਣਾ ਹੈ ਕਿ ਰਿਕਟਰ ਸਕੇਲ ਦੇ ਭੂਚਾਲ ਦੀ ਤੀਬਰਤਾ 3.7 ਮਾਪੀ ਗਈ|
ਭੂਚਾਲ ਸਥਾਨਕ ਸਮੇਂ ਮੁਤਾਬਕ 12.08 ਵਜੇ ਆਇਆ ਅਤੇ ਇਸਦਾ ਕੇਂਦਰ ਉੱਤਰੀ ਐਡੀਲੇਡ ਦੇ ਮਰੀ ਬ੍ਰਿੱਜ ਦੇ ਨਜ਼ਦੀਕ ਸੀ| ਹਾਲਾਂਕਿ ਇਸ ਕਾਰਨ ਇੱਥੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ|

Leave a Reply

Your email address will not be published. Required fields are marked *