ਦੱਖਣੀ ਈਰਾਨ ਦੇ ਸ਼ਾਪਿੰਗ ਸੈਂਟਰ ਵਿੱਚ ਲੱਗੀ ਅੱਗ, 37 ਲੋਕ ਜ਼ਖਮੀ

ਤਹਿਰਾਨ, 3 ਜੂਨ (ਸ.ਬ.) ਈਰਾਨ ਦੇ ਸਰਕਾਰੀ ਟੈਲੀਵਿਜ਼ਨ ਦੀ ਖਬਰ ਵਿੱਚ ਦੱਸਿਆ ਗਿਆ ਹੈ ਕਿ ਦੱਖਣੀ ਸੂਬੇ ਫਾਰਸ ਦੇ ਇਕ ਸ਼ਾਪਿੰਗ ਸੈਂਟਰ ਵਿੱਚ ਅੱਗ ਲੱਗਣ ਕਾਰਨ 37 ਵਿਅਕਤੀ ਜ਼ਖਮੀ ਹੋ ਗਏ| ਆਈ. ਆਰ. ਆਈ. ਬੀ. ਪ੍ਰਸਾਰਣਕਰਤਾ ਦਾ ਕਹਿਣਾ ਹੈ ਕਿ ਸ਼ੀਰਾਜ ਸ਼ਹਿਰ ਵਿੱਚ ਅੱਜ ਸਵੇਰੇ ਇਕ ਧਮਾਕਾ ਹੋਣ ਕਾਰਨ ਅੱਗ ਲੱਗ ਗਈ|
ਆਈ.ਆਰ.ਆਈ.ਬੀ. ਨੇ ਸੂਬਾਈ ਐਮਰਜੈਂਸੀ ਸੰਗਠਨ ਦੇ ਮੁਖੀ ਮੁਹੰਮਦ ਰੇਜਾ ਅਲੀਮਨੇਸ਼ ਨੇ ਕਿਹਾ ਕਿ 15 ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ| ਇੱਥੋਂ ਦੀ ਸਮਾਚਾਰ ਏਜੰਸੀ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ| ਜਿਕਰਯੋਗ ਹੈ ਕਿ ਜਨਵਰੀ ਵਿੱਚ ਵੀ ਤਹਿਰਾਨ ਵਿੱਚ ਅੱਗ ਲੱਗਣ ਤੋਂ ਬਾਅਦ ਇਕ ਇਮਾਰਤ ਦੇ ਢਹਿ ਜਾਣ ਕਾਰਨ 16 ਫਾਇਰਫਾਈਟਰਜ਼ ਸਮੇਤ 26 ਲੋਕਾਂ ਦੀ ਜਾਨ ਚੱਲੀ ਗਈ   ਸੀ|

Leave a Reply

Your email address will not be published. Required fields are marked *