ਦੱਖਣੀ ਕੈਲੀਫੋਰਨੀਆ ਵਿੱਚ ਜਹਾਜ਼ ਹਾਦਸਾਗ੍ਰਸਤ, 4 ਵਿਅਕਤੀਆਂ ਮਰੇ

ਵਾਸ਼ਿੰਗਟਨ, 12 ਫਰਵਰੀ (ਸ.ਬ.) ਦੱਖਣੀ ਕੈਲੀਫੋਰਨੀਆ ਵਿਚ ਇਕ ਪਹਾੜੀ ਸ਼ਹਿਰ ਨੇੜੇ ਇਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ| ਲਾਸ ਏਂਜਲਸ ਕਾਊਂਟੀ ਦੇ ਦਮਕਲ ਵਿਭਾਗ ਨੇ ਦੱਸਿਆ ਕਿ ਨਿੱਜੀ ਜਹਾਜ਼ ਕੱਲ ਸਵੇਰੇ ਅਗੁਆ ਡਿਊਲਸ ਨੇੜੇ ਇਕ ਦੂਰ-ਦੂਰਾਡੇ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ|
ਵਿਭਾਗ ਨੇ 4 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਕੋਰੋਨਰ ਅਤੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਦੇ ਅਧਿਕਾਰੀ ਉਥੇ ਪਹੁੰਚ ਚੁੱਕੇ ਹਨ| ਅਗੁਆ ਡਿਊਲਸ, ਸੀਅਰਾ ਪੇਲੋਨਾ ਪਹਾੜੀਆਂ ਵਿਚ ਸਥਿਤ ਹੈ, ਜੋ ਲਾਸ ਏਂਜਲਸ ਸ਼ਹਿਰ ਤੋਂ 73 ਕਿਲੋਮੀਟਰ ਉਤਰ ਵਿਚ ਸਥਿਤ ਹੈ|

Leave a Reply

Your email address will not be published. Required fields are marked *