ਦੱਖਣੀ ਕੋਰੀਆ ਦੀ ਬਹੁਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ 88 ਲੋਕ ਝੁਲਸੇ


ਸਿਓਲ, 9 ਅਕਤੂਬਰ (ਸ.ਬ.) ਦੱਖਣੀ ਕੋਰੀਆ ਦੇ ਉਲਸਾਨ ਸ਼ਹਿਰ ਵਿਚ ਇਕ ਬਹੁਮੰਜ਼ਿਲਾ ਇਮਾਰਤ ਵਿਚ ਅੱਜ ਸਵੇਰੇ ਅੱਗ ਲੱਗ ਗਈ| ਇਸ ਹਾਦਸੇ ਵਿਚ 88 ਲੋਕ ਝੁਲਸ ਗਏ| 
ਅਧਿਕਾਰੀਆਂ ਨੇ  ਦੱਸਿਆ ਕਿ 33 ਮੰਜ਼ਿਲਾ ਇਮਾਰਤ ਵਿਚ ਅੱਗ ਲੱਗ ਗਈ| ਅੱਗ ਦੀਆਂ ਲਪਟਾਂ ਛੱਤ ਤੱਕ ਜਾ ਰਹੀਆਂ ਸਨ|  ਹਾਲੇ ਤੱਕ ਕਿਸੇ ਦੇ ਮਰਨ ਜਾਂ ਗੰਭੀਰ ਰੂਪ ਨਾਲ ਝੁਲਸਣ ਦੀ ਸੂਚਨਾ ਨਹੀਂ ਹੈ| ਅੱਗ ਲੱਗਣ ਤੇ ਸੈਂਕੜੇ ਵਸਨੀਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ| ਬਾਅਦ ਵਿਚ ਬਚਾਅ ਕਰਮੀਆਂ ਨੇ 77 ਲੋਕਾਂ ਨੂੰ ਕੱਢਿਆ, ਜੋ ਬਚਣ ਲਈ ਛੱਤ ਜਾਂ ਹੋਰ ਸਥਾਨਾਂ ਤੇ ਚਲੇ ਗਏ ਸਨ| ਦੱਖਣੀ ਕੋਰੀਆ ਦੇ ਗ੍ਰਹਿ ਅਤੇ ਸੁਰੱਖਿਆ ਮੰਤਰਾਲੇ ਨੇ ਦੱਸਿਆ ਕਿ ਮਾਮੂਲੀ ਰੂਪ ਨਾਲ ਝੁਲਸੇ ਘੱਟੋ-ਘੱਟ 88 ਲੋਕ ਦਾ ਇਲਾਜ ਕੀਤਾ ਗਿਆ| ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 9 ਵਜੇ ਤੱਕ ਅੱਗ ਤੇ ਕਾਬੂ ਪਾ ਲਿਆ ਗਿਆ ਸੀ|

Leave a Reply

Your email address will not be published. Required fields are marked *