ਦੱਖਣੀ ਕੋਰੀਆ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਦਿਹਾਂਤ

ਸਿਉਲ, 23 ਜੂਨ (ਸ.ਬ.) ਦੱਖਣੀ ਕੋਰੀਆ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਖੁਫੀਆ ਏਜੰਸੀ ਦੇ ਸੰਸਥਾਪਕ ਕਿਮ ਜੋਂਗ-ਪਿਲ ਦਾ ਦਿਹਾਂਤ ਹੋ ਗਿਆ|
ਉਹ 92 ਸਾਲ ਦੇ ਸਨ| ਉਹ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ| ਹਸਪਤਾਲ ਦੇ ਅਧਿਕਾਰੀ ਲੀ ਮੀ-ਜੋਂਗ ਨੇ ਦੱਸਿਆ ਕਿ ਸਿਓਲ ਦੇ ‘ਸੋਨਚੂਆਂਗ ਯੂਨੀਵਰਸਿਟੀ ਹਸਪਤਾਲ’ ਲਿਆਉਣ ਤੇ ਪਿਲ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ|
ਉਨ੍ਹਾਂ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਬਜ਼ੁਰਗ ਹੋਣ ਕਾਰਨ ਸਿਹਤ ਦੀਆਂ ਸਮੱਸਿਆਵਾਂ ਨਾਲ ਗ੍ਰਸਤ ਸਨ| ਰਿਟਾਇਰਡ ਲੈਫਟੀਨੈਂਟ ਕਰਨਲ ਪਿਲ ਸਾਲ 1961 ਵਿੱਚ ਹੋਏ ਤਖਤਾਪਲਟ ਦਾ ਅਨਿੱਖੜਵਾ ਹਿੱਸਾ ਸਨ, ਜਿਸ ਨਾਲ ਮੇਜਰ ਜਨਰਲ ਪਾਰਕ ਚੁੰਗ-ਹੀ ਸੱਤਾ ਵਿੱਚ ਆਏ ਸਨ| ਪਾਰਕ ਦੇ ਸੱਤਾ ਵਿੱਚ ਆਉਣ ਦੇ ਬਾਅਦ ਹੀ ਕਿਮ ਜੋਂਗ-ਪੋਲ ਨੇ ‘ਕੋਰੀਅਨ ਸੈਂਟਰਲ ਇੰਟੈਲੀਜੈਂਸ ਏਜੰਸੀ’ ਦਾ ਗਠਨ ਕੀਤਾ ਸੀ|

Leave a Reply

Your email address will not be published. Required fields are marked *