ਦੱਖਣੀ ਕੋਰੀਆ ਨੇ ਉਤਰੀ ਕੋਰੀਆ ਨਾਲ ਤਣਾਅ ਘੱਟ ਕਰਨ ਲਈ ਕੀਤੀ ਗੱਲਬਾਤ ਦੀ ਪੇਸ਼ਕਸ਼

ਸਿਉਲ, 17 ਜੁਲਾਈ (ਸ.ਬ.)  ਦੱਖਣੀ ਕੋਰੀਆ ਨੇ ਉਤਰੀ ਕੋਰੀਆ ਦੇ ਨਾਲ ਸਰਹੱਦ ਤੇ ਫੈਲੇ ਤਣਾਅ ਨੂੰ ਘੱਟ ਕਰਨ ਅਤੇ ਸਾਲ 1950 ਦੇ ਯੁੱਧ ਵਿਚ ਵੱਖ ਹੋਏ ਪਰਿਵਾਰਾਂ ਨੂੰ ਇਕ-ਦੂਜੇ ਨਾਲ ਮਿਲਾਉਣ ਲਈ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ|
ਸਿਉਲ ਦੁਆਰਾ ਦਿੱਤੀ ਗਈ ਇਹ ਦੌ ਦੌਰ ਦੀ ਗੱਲਬਾਤ ਦੀ ਪੇਸ਼ਕਸ਼ ਇਸ ਗੱਲ ਦਾ ਸੰਕੇਤ ਹੈ ਕਿ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਮੂਨ ਜੇ-ਇਨ ਉਤਰੀ ਕੋਰੀਆ ਦੁਆਰਾ ਇਸ ਮਹੀਨੇ ਕੀਤੇ ਗਏ ਅੰਤਰ ਮਹਾਦੀਪੀ ਬੈਲਿਸਟਿਕ ਮਿਸਾਈਲ ਦੇ ਪਰੀਖਣ ਮਗਰੋਂ ਵੀ ਪਯੋਂਗਯਾਂਗ ਦੇ ਨਾਲ ਆਪਣੇ ਰਿਸ਼ਤੇ ਵਿਚ ਸੁਧਾਰ ਲਿਆਉਣਾ ਚਾਹੁੰਦੇ ਹਨ|
ਰੱਖਿਆ ਮੰਤਰੀ ਨੇ ਅੱਜ ਦੱਸਿਆ ਕਿ ਸਰਹੱਦ ਤੇ ਦੁਸ਼ਮਣੀ ਵਾਲੀਆਂ ਗਤੀਵਿਧੀਆਂ ਨੂੰ ਖਤਮ ਕਰਨ ਦੇ ਤਰੀਕੇ ਲੱਭਣ ਲਈ ਉਹ ਸੀਮਾਈ ਪਿੰਡ ਪਨਮੁੰਜਮ ਵਿਚ ਗੱਲਬਾਤ ਦਾ ਸੱਦਾ ਦੇ ਰਹੇ ਹਨ|
ਸੋਲ ਦੇ ਰੈਡ ਕ੍ਰਾਸ ਨੇ ਦੱਸਿਆ ਕਿ ਉਹ ਸੀਮਾ ਤੇ ਸਥਿਤ ਪਿੰਡ ਵਿਚ 1 ਅਗਸਤ ਨੂੰ ਦੋਹਾਂ ਦੇਸ਼ਾਂ ਦੇ ਪਰਿਵਾਰਾਂ ਨੂੰ ਮਿਲਾਉਣ ਲਈ ਚਰਚਾ ਦੀ ਖਾਤਰ ਵੱਖ ਗੱਲਬਾਤ ਚਾਹੁੰਦਾ ਹੈ| ਉਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਦੱਖਣੀ ਕੋਰੀਆ ਦੀ ਇਸ ਪਹਿਲ ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ|

Leave a Reply

Your email address will not be published. Required fields are marked *