ਦੱਖਣੀ ਕੋਰੀਆ ਵਿਖੇ ਹੋਏ ਮਾਰਸ਼ਲ ਆਰਟ ਮੁਕਾਬਲਿਆਂ ਦੌਰਾਨ ਹੁਨਰ ਸੰਧੂ ਅਤੇ ਅਹਿਮਜੀਤ ਸੰਧੂ ਛਾਏ

ਦੱਖਣੀ ਕੋਰੀਆ ਵਿਖੇ ਹੋਏ ਮਾਰਸ਼ਲ ਆਰਟ ਮੁਕਾਬਲਿਆਂ ਦੌਰਾਨ ਹੁਨਰ ਸੰਧੂ ਅਤੇ ਅਹਿਮਜੀਤ ਸੰਧੂ ਛਾਏ
ਮੋਸਟ ਪਾਪੂਲੈਰਿਟੀ ਐਵਾਰਡ ਅਤੇ ਡੇਢ ਲੱਖ ਰੁਪਏ ਦਾ ਇਨਾਮ ਜਿਤਿਆ
ਐਸ ਏ ਐਸ ਨਗਰ, 16 ਨਵੰਬਰ (ਸ.ਬ.) ਯੂਨੈਸਕੋ ਅਤੇ ਮਨਿਸਟਰੀ ਆਫ ਸਪੋਰਟਸ, ਕਲਚਰ ਐਂਡ ਟੂਰਿਜਮ, ਦੱਖਣੀ ਕੋਰੀਆਂ ਵਲੋਂ ਦੱਖਣੀ ਕੋਰੀਆ ਦੇ ਚੁਗਜੂ ਸ਼ਹਿਰ ਵਿਖੇ ਕਰਵਾਏ ਗਏ ਇੰਟਰਨੈਸ਼ਨਲ ਮਾਰਸ਼ਲ ਆਰਟ ਕੰਨਟੈਸਟ ਦੇ ਤਾਈਕਵਾਂਡੋ ਮੁਕਾਬਲਿਆਂ ਦੌਰਾਨ ਯਾਦਵਿੰਦਰਾ ਪਬਲਿਕ ਸਕੂਲ, ਮੁਹਾਲੀ ਦੀ ਤੀਜੀ ਜਮਾਤ ਦੀ ਵਿਦਿਆਰਥਣ ਹੁਨਰ ਸੰਧੂ ਅਤੇ ਪਹਿਲੀ ਜਮਾਤ ਦੇ ਵਿਦਿਆਰਥੀ ਅਹਿਮਜੀਤ ਸਿੰਘ ਸੰਧੂ ਨੇ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ| ਇਸ ਦੌਰਾਨ ਹੁਨਰ ਸੰਧੂ ਵਲੋਂ ਤਾਈਕਾਂਡੋ ਡਾਂਸ ਅਤੇ ਭਾਰਤੀ ਲੋਕਨਾਚ ਦੀ ਪੇਸ਼ਕਾਰੀ ਦੇ ਕੇ ਮੋਸਟ ਪਾਪੂਲੈਰਿਟੀ ਐਵਾਰਡ ਅਤੇ ਡੇਢ ਲੱਖ ਰੁਪਏ ਦਾ ਇਨਾਮ ਜਿੱਤਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੋਵਾਂ ਬੱਚਿਆਂ ਦੇ ਪਿਤਾ ਸ੍ਰੀ ਕੇ ਐਸ ਸੰਧੂ ਪ੍ਰਧਾਨ ਟ੍ਰੈਵਲ ਏਜੰਟ ਐਸੋਸੀਏਸ਼ਨ ਮੁਹਾਲੀ ਨੇ ਦੱਸਿਆ ਕਿ 26 ਤੋਂ 28 ਅਕਤੂਬਰ ਤਕ ਕਰਵਾਏ ਗਏ ਇਹਨਾਂ ਮੁਕਾਬਲਿਆਂ ਦੌਰਾਨ 47 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ| ਦੋਵੇਂ ਬੱਚੇ ਸੈਕਟਰ 46 ਵਿਖੇ ਐਨ ਟੀ ਟੀ ਏ ਵਿੱਚ ਕੋਚਿੰਗ ਲੈ ਰਹੇ ਹਨ ਅਤੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਪ੍ਰਬੰਧ ਵੀ ਇਸ ਅਕੈਡਮੀ ਵਲੋਂ ਕੀਤਾ ਗਿਆ ਸੀ|
ਇਸ ਦੌਰਾਨ ਯਾਦਵਿੰਦਰ ਸਕੂਲ ਵਿਖੇ ਸਵੇਰ ਦੀ ਸਭਾ ਵਿੱਚ ਸਕੂਲ ਦੇ ਡਾਇਰੈਕਟਰ ਮੇਜਰ ਜਨਰਲ ਸ੍ਰੀ ਟੀ ਪੀ ਐਸ ਵੜੈਚ ਵਲੋਂ ਹੁਨਰ ਸੰਧੂ ਅਤੇ ਅਹਿਮਜੀਤ ਸਿੰਘ ਸੰਧੂ ਨੂੰ ਉਹਨਾਂ ਵਲੋਂ ਵਿਖਾਏ ਗਏ ਵਧੀਆ ਪ੍ਰਦਰਸ਼ਨ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਬਦਲੇ ਸਨਮਾਨਿਤ ਕੀਤਾ ਗਿਆ|
ਬੱਚਿਆਂ ਦੀ ਮਾਤਾ ਕਮਲਪ੍ਰੀਤ ਕੌਰ ਸੰਧੂ (ਜੋ ਇਹਨਾਂ ਮੁਕਾਬਲਿਆਂ ਵਾਸਤੇ ਬੱਚਿਆਂ ਦੇ ਨਾਲ ਦੱਖਣੀ ਕੋਰੀਆ ਗਏ ਸਨ) ਨੇ ਦੱਸਿਆ ਕਿ ਇਸਤੋਂ ਪਹਿਲਾਂ ਪਿਛਲੇ ਸਾਲ ਦੱਖਣੀ ਕੋਰੀਆ ਵਿਖੇ ਹੀ ਕਰਵਾਈ ਗਈ 11ਵੀਂ ਵਰਲਡ ਤਾਈਕਵਾਂਡੋ ਕਲਚਰਲ ਐਕਸਪੋ ਵਿੱਚ ਵੀ ਦੋਵਾਂ ਬੱਚਿਆਂ ਨੇ ਹਿੱਸਾ ਲਿਆ ਸੀ ਜਿਸ ਵਿੱਚ ਹੁਨਰ ਸੰਧੂ ਨੇ ਪੂਮਸੇ ਵਿੱਚ ਗੋਲਡ ਮੈਡਲ ਅਤੇ ਜਿੱਤਿਆ ਸੀ ਅਤੇ ਕਰੇਜ ਮੁਕਾਬਲੇ ਵਿੱਚ ਦੋਵਾਂ ਬੱਚਿਆਂ ਨੇ ਸਿਲਵਰ ਮੈਡਲ ਜਿੱਤਿਆ ਸੀ| ਪਿਛਲੇ ਸਾਲ ਵੀ ਮੋਸਟ ਪਾਪੁਲੈਰਿਟੀ ਅਵਾਰਡ ਹੁਨਰ ਸੰਧੂ ਨੂੰ ਮਿਲਿਆ ਸੀ ਅਤੇ ਉਸਨੇ ਇੱਕ ਲੱਖ ਰੁਪਏ ਦਾ ਨਕਦ ਇਨਾਮ ਵੀ ਜਿੱਤਿਆ ਸੀ|

Leave a Reply

Your email address will not be published. Required fields are marked *