ਦੱਖਣੀ ਕੋਰੀਆ ਵਿੱਚ ਉਚ ਪੱਧਰ ਦਾ ‘ਬਰਡ ਫਲੂ ਅਲਰਟ’ ਜਾਰੀ

ਸਿਓਲ, 16 ਦਸੰਬਰ (ਸ.ਬ.) ਦੱਖਣੀ ਕੋਰੀਆ ਵਿੱਚ ਪਹਿਲੀ ਵਾਰ ਉੱਚੇ ਪੱਧਰ ਦਾ ਬਰਡ ਫਲੂ ਅਲਰਟ ਜਾਰੀ ਕੀਤਾ ਗਿਆ ਅਤੇ ਇਸ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਵਧੇਰੇ ਤਾਕਤ ਦਿੱਤੀ ਗਈ ਹੈ| ਦੇਸ਼ ਵਿੱਚ ਪਹਿਲਾਂ ਹੀ 10 ਫੀਸਦੀ ਹੋਰ ਮੁਰਗੀਆਂ ਨੂੰ ਖਤਮ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ| ਮੱਧ ਨਵੰਬਰ ਵਿੱਚ ਐੱਚ5 ਐੱਨ 6 ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਤੋਂ ਬਾਅਦ ਇਹ ਦੇਸ਼ ਭਰ ਵਿੱਚ ਤੇਜ਼ੀ ਨਾਲ ਫੈਲ ਗਿਆ| ਇਸਦੇ ਕਾਰਨ ਇਕ ਕਰੋੜ 60 ਲੱਖ ਮੁਰਗੀਆਂ ਅਤੇ ਬੱਤਖਾਂ ਨੂੰ ਮਾਰਿਆ ਜਾ ਰਿਹਾ ਹੈ|
ਇਸਦਾ ਸਭ ਤੋਂ ਖਰਾਬ ਰੂਪ 2014 ਵਿੱਚ ਦੱਖਣ ਵਿੱਚ ਦੇਖਣ ਨੂੰ ਮਿਲਿਆ ਸੀ| ਉਸ ਸਮੇਂ ਤਕਰੀਬਨ ਇਕ ਕਰੋੜ 40 ਲੱਖ ਪੰਛੀਆਂ ਨੂੰ ਮਾਰਿਆ ਗਿਆ ਸੀ| ਖੇਤਰੀ ਮੰਤਰੀ ਕਿਮ ਜਈਸੂ ਨੇ ਦੱਸਿਆ,’ਅਸੀਂ ਇਵਿਅਨ ਇੰਫਲੂਏਂਜਾ ਦਾ ਪ੍ਰਸਾਰ ਰੋਕਣ ਲਈ ਅਲਰਟ ਦਾ ਪੱਧਰ ‘ਗਰੇਵ ਲੈਵਲ’ ਦਾ ਕਰ ਦਿੱਤਾ ਹੈ|’ ਗਰੇਵ ਚਾਰ ਪੱਧਰੀ ਅਲਰਟ ਪ੍ਰਣਾਲੀ ਦਾ ਆਖਰੀ ਪੱਧਰ ਹੈ ਅਤੇ ਇਸਦਾ ਭਾਵ ਹੈ ਕਿ ਅਧਿਕਾਰੀਆਂ ਕੋਲ ਪੰਛੀਆਂ ਨੂੰ ਲੈ ਕੇ ਜਾ ਰਹੇ ਵਾਹਨਾਂ ਤੇ ਰੋਕ ਲਗਾਉਣ ਅਤੇ ਮਾਸ ਦੀਆਂ ਦੁਕਾਨਾਂ ਜਾਂ ਬੁੱਚੜਖਾਨੇ ਨੂੰ ਬੰਦ ਕਰਨ, ਸਾਰੀਆਂ ਮੁਰਗੀਆਂ ਨੂੰ ਟੀਕਾ ਦੇਣ ਜਾਂ ਸੜਕ ਤੇ ਕਿਸੇ ਵੀ ਵਾਹਨਾਂ ਦੀ ਸਫਾਈ ਕਰਨ ਦਾ ਅਧਿਕਾਰ ਹੋਵੇਗਾ|

Leave a Reply

Your email address will not be published. Required fields are marked *