ਦੱਖਣੀ ਕੋਰੀਆ ਵਿੱਚ ਫਲੂ ਦੀ ਵੈਕਸੀਨ ਲਗਾਉਣ ਮਗਰੋਂ 5 ਲੋਕਾਂ ਦੀ ਮੌਤ, ਟੀਕਾਕਰਨ ਪ੍ਰੋਗਰਾਮ ਤੇ ਰੋਕ


ਸਿਓਲ,  21 ਅਕਤੂਬਰ (ਸ.ਬ.) ਦੱਖਣੀ ਕੋਰੀਆ ਵਿਚ ਫਲੂ ਦੀ ਵੈਕਸੀਨ ਲਗਾਉਣ ਦੇ ਬਾਅਦ 5 ਲੋਕਾਂ ਦੀ ਮੌਤ ਹੋ ਗਈ ਹੈ| ਅਧਿਕਾਰੀਆਂ ਦਾ ਕਹਿਣਾ ਹੈਕਿ ਇਹ ਮੌਤਾਂ ਪਿਛਲੇ ਕੁਝ ਹਫਤੇ ਵਿਚ ਹੋਈਆਂ ਹਨ| ਇਸ ਤੋਂ ਬਾਅਦ ਵੈਕਸੀਨ ਦੀ ਸੁਰੱਖਿਆ ਸਬੰਧੀ ਕਵੀ ਸਵਾਲ ਉਠ ਰਹੇ ਹਨ| ਭਾਵੇਂਕਿ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਵੈਕਸੀਨ ਦੇ ਕਾਰਨ ਹੀ ਮੌਤਾਂ ਹੋਈਆਂ ਹਨ, ਇਹ ਮੰਨਣ ਲਈ ਲੋੜੀਂਦੇ ਤਰਕ ਨਹੀਂ ਹਨ| ਫਿਲਹਾਲ ਮਾਮਲਿਆਂ ਦੀ ਹਾਲੇ ਜਾਂਚ ਜਾਰੀ ਹੈ ਅਤੇ ਟੀਕਾਕਰਨ ਪ੍ਰੋਗਰਾਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ|
ਦੱਖਣੀ ਕੋਰੀਆ ਦੇ ਸਿਹਤ ਮੰਤਰੀ ਕਿਮ ਗੈਂਗ ਲਿਪ ਨੇ ਦੱਸਿਆ ਹੈ ਕਿ ਮ੍ਰਿਤਕਾਂ ਵਿਚ 17 ਸਾਲ ਦਾ ਇਕ ਨੌਜਵਾਨ ਅਤੇ 70 ਸਾਲ ਤੋ ਵੱਧ ਉਮਰ ਦਾ ਬਜ਼ੁਰਗ ਸ਼ਾਮਲ ਹੈ| ਕੁਝ ਹੀ ਹਫਤੇ ਪਹਿਲਾਂ ਦੱਖਣੀ ਕੋਰੀਆ ਵਿਚ ਨੈਸ਼ਨਲ ਵੈਕਸੀਨ ਪ੍ਰੋਗਰਾਮ ਮੁੜ ਸ਼ੁਰੂ ਕੀਤਾ ਗਿਆ ਸੀ| ਦੱਖਣੀ ਕੋਰੀਆ ਦੀ ਮੀਡੀਆ ਵਿਚ ਵੈਕਸੀਨ ਲਗਾਏ ਜਾਣ ਦੇ ਬਾਅਦ ਹੋਣ ਵਾਲੀਆਂ ਮੌਤਾਂ ਦੀ ਖਬਰ ਪ੍ਰਮੁੱਖਤਾ ਨਾਲ ਛਾਪੀ ਗਈ ਹੈ| ਸ਼ੁੱਕਰਵਾਰ ਨੰ 17 ਸਾਲਾ ਮੁੰਡੇ ਦੀ ਮੌਤ ਹੋ ਗਈ ਸੀ| ਉਸ ਨੂੰ ਦੋ ਦਿਨ ਪਹਿਲਾਂ ਹੀ ਫਲੂ ਦੀ ਵੈਕਸੀਨ ਲਗਾਈ ਗਈ ਸੀ| ਉੱਥੇ 70 ਸਾਲਾ ਤੋਂ ਵੱਧ ਉਮਰ ਦੇ ਬਜ਼ੁਰਗ ਨੂੰ ਪਹਿਲਾਂ ਤੋਂ ਪਾਰਕਿੰਸਨ ਸਮੇਤ ਹੋਰ ਬੀਮਾਰੀ ਸੀ| ਉਸ ਦੀ ਮੌਤ ਵੈਕਸੀਨ ਲਗਾਉਣ ਦੇ ਇਕ ਬਾਅਦ ਬੁੱਧਵਾਰ ਨੂੰ ਹੋਈ|
ਜਿਕਰਯੋਗ ਹੈ ਕਿ ਕੋਰੋਨਾ ਦੇ ਕਾਰਨ ਕਈ ਦੇਸ਼ਾਂ ਵਿਚ ਫਲੂ ਨੂੰ ਲੈ ਕੇ ਚਲਾਇਆ ਜਾਣ ਵਾਲਾ ਟੀਕਾਕਰਨ ਪ੍ਰੋਗਰਾਮ ਪ੍ਰਭਾਵਿਤ ਹੋਇਆ ਹੈ| ਬ੍ਰਿਟੇਨ ਦੇ ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਕੋਰੋਨਾ ਦੇ ਇਲਾਵਾ ਫਲੂ ਵੀ ਦੇਸ਼ ਦੇ ਲਈ ਵੱਡਾ ਖਤਰਾ ਹੈ| ਉੱਥੇ ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਬੀਤੇ ਸਾਲ ਦੇ ਮੁਕਾਬਲੇ, ਇਸ ਸਾਲ 20 ਫੀਸਦੀ ਵੱਧ ਫਲੂ ਵੈਕਸੀਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਜ਼ਿਆਦਾ ਲੋਕਾਂ ਨੂੰ ਟੀਕੇ ਲਗਾਏ ਜਾ ਸਕਣ| ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਅਕਤੂਬਰ ਵਿਚ ਫਲੂ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਦੇ ਬਾਅਦ ਤੋਂ ਹੁਣ ਤੱਕ 83 ਲੱਖ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ ਅਤੇ ਇਹਨਾਂ ਵਿਚੋਂ ਕਰੀਬ 350 ਲੋਕਾਂ ਵਿਚ ਬੁਰਾ ਪ੍ਰਭਾਵ ਦੇਖਣ ਨੂੰ ਮਿਲਿਆ|

Leave a Reply

Your email address will not be published. Required fields are marked *