ਦੱਖਣੀ ਕੋਰੀਆ ਵਿੱਚ ਵਿਰੋਧੀ ਧਿਰ ਪ੍ਰਧਾਨ ਮੰਤਰੀ ਖ਼ਿਲਾਫ ਪੇਸ਼ ਕਰ ਸਕਦੀ ਹੈ ਮਹਾਦੋਸ਼ ਪ੍ਰਸਤਾਵ

ਸਿਓਲ, 27 ਫਰਵਰੀ, (ਸ.ਬ.) ਦੱਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਹਵਾਂਗ-ਕੀਓ-ਅਹਨ ਦੇ ਭ੍ਰਿਸ਼ਟਾਚਾਰ ਸੰਬੰਧੀ ਜਾਂਚ ਮਾਮਲੇ ਵਾਲੇ ਕਮਿਸ਼ਨ ਦੀ ਮਿਆਦ ਨਾ ਵਧਾਏ ਜਾਣ ਸੰਬੰਧੀ ਫੈਸਲੇ ਤੋਂ ਨਰਾਜ਼ ਪ੍ਰਮੁੱਖ ਵਿਰੋਧੀ ਧਿਰ ਡੈਮੋਕਰੈਟਿਕ ਪਾਰਟੀ ਨੇ ਅੱਜ ਕਿਹਾ ਕਿ ਉਹ ਅਤੇ ਦੂਜੀਆਂ ਪਾਰਟੀਆਂ ਉਨ੍ਹਾਂ (ਹਵਾਂਗ) ਦੇ ਖ਼ਿਲਾਫ ਮਹਾਦੋਸ਼ ਦਾ ਪ੍ਰਸਤਾਵ ਪੇਸ਼ ਕਰਨਗੀਆਂ| ਇਕ ਨਿਊਜ਼ ਚੈਨਲ ਨੇ ਇਹ ਜਾਣਕਾਰੀ ਦਿੱਤੀ ਹੈ|
ਰਾਜਨੀਤਕ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਮਹਾਦੋਸ਼ ਪ੍ਰਸਤਾਵ ਇਸ ਕਮਿਸ਼ਨ ਦੇ ਕੰਮ ਦੀ ਮਿਆਦ ਦੇ ਨਾ ਵਧਾਏ ਜਾਣ ਵਾਲੇ ਹਵਾਂਗ ਦੇ ਫੈਸਲੇ ਦਾ ਵਿਰੋਧ ਹੈ ਕਿਉਂਕਿ ਇਸ ਦੌਰਾਨ ਰਾਸ਼ਟਰਪਤੀ ਪਾਰਕ ਗਿਊਨ  ਹੇਅ ਤੇ ਵੀ ਉਂਗਲੀਆਂ ਉੱਠੀਆਂ ਹਨ|
ਸਾਰੀਆਂ ਰਾਜਨੀਤਕ ਪਾਰਟੀਆਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਬੈਠਕਾਂ ਕਰ ਰਹੀਆਂ ਹਨ ਅਤੇ ਪੀਪਲਜ਼ ਪਾਰਟੀ ਇਸ ਮਾਮਲੇ ਵਿੱਚ ਬਾਕੀ ਦਲਾਂ ਦਾ ਸਾਥ ਮੰਗ ਰਹੀ ਹੈ| ਰਾਸ਼ਟਰਪਤੀ ਪਾਰਕ ਗਿਊਨ ਹੇਅ ਨੂੰ ਪਿਛਲੇ ਸਾਲ 9 ਦਸੰਬਰ 2016 ਵਿੱਚ ਮਹਾਦੋਸ਼ ਪ੍ਰਸਤਾਵ ਦੇ ਜ਼ਰੀਏ ਅਹੁੱਦੇ ਤੋਂ ਹਟਾਇਆ ਜਾ ਚੁੱਕਿਆ ਹੈ ਅਤੇ ਉਸ ਸਮੇਂ ਤੋਂ ਹਵਾਂਗ ਕਾਰਜਕਾਰੀ (ਐਕਟਿੰਗ) ਰਾਸ਼ਟਰਪਤੀ ਦੇ ਤੌਰ ਤੇ ਕੰਮ ਕਰ ਰਹੇ ਹਨ|

Leave a Reply

Your email address will not be published. Required fields are marked *