ਦੱਖਣੀ ਚੀਨ ਵਿੱਚ ਲੱਗੇ ਤੇਜ਼ ਭੂਚਾਲ ਦੇ ਝਟਕੇ, ਤੀਬਰਤਾ ਰਹੀ 6.3

ਬੀਜਿੰਗ, 18 ਨਵੰਬਰ (ਸ.ਬ.) ਦੱਖਣੀ ਚੀਨ ਦੀ ਭਾਰਤੀ ਸਰਹੱਦ ਨਾਲ ਲੱਗਦੇ ਸ਼ਿਆਂਗ ਖੇਤਰ ਵਿੱਚ ਅੱਜ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਅਮਰੀਕੀ ਮੌਸਮ ਵਿਭਾਗ ਨੇ ਕਿਹਾ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.3 ਮਾਪੀ ਗਈ| ਪਹਿਲਾਂ ਇਸ ਦੀ ਤੀਬਰਤਾ 6.7 ਦੱਸੀ ਜਾ ਰਹੀ ਸੀ| ਭੂਚਾਲ ਦਾ ਕੇਂਦਰ ਦੱਖਣੀ ਚੀਨ ਦੇ ਸ਼ਿਆਂਗ ਖੇਤਰ ਤੋਂ 10 ਕਿਲੋਮੀਟਰ ਦੂਰ ਜ਼ਮੀਨ ਵਿੱਚ 6.2 ਮੀਲ ਦੀ ਡੂੰਘਾਈ ਤੇ ਸੀ| ਇਸ ਕਾਰਨ ਹੋਏ ਕਿਸੇ ਤਰ੍ਹਾਂ ਦੇ ਨੁਕਸਾਨ ਸੰਬੰਧੀ ਅਜੇ ਕੋਈ ਜਾਣਕਾਰੀ ਨਹੀਂ ਮਿਲੀ|

Leave a Reply

Your email address will not be published. Required fields are marked *