ਦੱਖਣੀ ਜਾਪਾਨ ਵਿੱਚ ਹੜ੍ਹ ਆਇਆ, 2 ਦੀ ਮੌਤ

ਟੋਕਿਓ, 6 ਜੁਲਾਈ (ਸ.ਬ.) ਦੱਖਣੀ ਜਾਪਾਨ ਵਿੱਚ ਭਿਆਨਕ ਹੜ੍ਹ ਆਉਣ ਦੇ ਬਾਅਦ ਸੈਨਾ ਦੇ ਜਵਾਨ ਉਥੇ ਫਸੇ ਪਰਿਵਾਰਾਂ ਨੂੰ ਬਚਾ ਰਹੇ ਹਨ ਅਤੇ ਇਸ ਕੁਦਰਤੀ ਮੁਸੀਬਤ ਵਿੱਚ ਹੁਣ ਤੱਕ 2 ਵਿਅਕਤੀ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ| ਹੋਰ 11 ਵਿਅਕਤੀਆਂ ਦਾ ਕੋਈ ਪਤਾ ਨਹੀਂ ਹੈ| ਹੜ੍ਹ ਕਾਰਨ ਸੜਕਾਂ ਅਤੇ ਮਕਾਨ ਨਸ਼ਟ ਹੋ ਗਏ ਹਨ ਅਤੇ ਜਗ੍ਹਾ-ਜਗ੍ਹਾ ਪਾਣੀ ਭਰਿਆ ਹੋਇਆ ਹੈ|
ਜਾਪਾਨ ਦੇ ਦੱਖਣੀ ਟਾਪੂ ਕਿਯੂਸ਼ੂ ਵਿੱਚ ਇਸ ਹਫਤੇ ਦੇ ਸ਼ੁਰੂ ਵਿੱਚ ਨਾਨਮਾਦੋਲ ਤੂਫਾਨ ਦੇ ਬਾਅਦ ਇੱਥੇ ਭਾਰੀ ਮੀਂਹ ਦੀ ਚਿਤਾਵਨੀ ਦੇ ਦਿੱਤੀ ਗਈ ਸੀ| ਕਿਯੂਸ਼ੂ ਦੇ ਫੁਕੁਅੋਕਾ ਪ੍ਰਾਂਤ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਨਾਲ ਚਾਰ ਵਿਅਕਤੀ ਮਾਮੂਲੀ ਰੂਪ ਵਿੱਚ ਜ਼ਖਮੀ ਹੋਏ ਹਨ| ਰਾਸ਼ਟਰੀ ਪ੍ਰਸਾਰਕ ਐਨ. ਐਚ. ਕੇ. ਗੁਆਂਢੀ ਅੋਇਤਾ ਨਗਰ ਨਿਗਮ ਵਿੱਚ ਇਕ ਵਿਅਕਤੀ ਦੇ ਮਰਨ ਦੀ ਖਬਰ ਦਿੱਤੀ ਹੈ, ਪਰ ਵਿਸਤਾਰ ਨਾਲ ਜਾਣਕਾਰੀ ਨਹੀਂ ਮਿਲੀ ਹੈ|
ਪੁਲੀਸ ਨੇ ਦੱਸਿਆ ਕਿ ਹੜ੍ਹ ਵਿੱਚ 93 ਸਾਲ ਦੇ ਬਜੁਰਗ ਦੇ ਵਹਿ ਜਾਣ ਦੀ ਸੰਭਾਵਨਾ ਹੈ| ਉਸ ਦੀ ਲਾਸ਼ ਕਲ ਹਿਰੋਸ਼ਿਮਾ ਪ੍ਰਾਂਤ ਦੇ ਅਸਾਕਿਤਾ ਵਿੱਚ ਪਾਈ ਗਈ| ਟੀ. ਵੀ. ਫੁਟੇਜ ਵਿੱਚ ਸੈਨਿਕਾਂ ਨੂੰ ਲੋਕਾਂ ਦੀ ਜਾਨ ਬਚਾਉਂਦੇ ਹੋਏ ਦੇਖਿਆ ਜਾ ਸਕਦਾ ਹੈ| ਹਿਤਾ ਸ਼ਹਿਰ ਦੇ ਬੁਲਾਰੇ ਅਧਿਕਾਰੀ ਨੇ  ਜਨਤਕ ਪ੍ਰਸਾਰਕ ਐਨ. ਐਚ. ਕੇ. ਨੂੰ ਦੱਸਿਆ ਕਿ ਅੋਇਚਾ, ਰੇਉਤਾਰੋ ਫੁਕੁਈ ਦੇ ਆਲੇ-ਦੁਆਲੇ ਦੀਆਂ ਨਦੀਆਂ ਵੀਂ ਉਫਾਨ ਤੇ ਹਨ| ਜਾਪਾਨ ਦੀ ਮੌਸਮ ਏਜੰਸੀ ਨੇ ਕਿਹਾ ਕਿ ਫੁਕੁਅੋਕਾ ਅਤੇ ਅੋਇਤਾ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਹੈ| ਫੁਕੁਅੋਕਾ ਆਪਦਾ ਪ੍ਰਬੰਧਨ ਏਜੰਸੀ ਦੀ ਵੈਬਸਾਈਟ ਵਿੱਚ ਦੱਸਿਆ ਗਿਆ ਹੈ ਕਿ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਜਾਣ ਲਈ ਕਿਹਾ ਗਿਆ ਪਰ ਕੁਝ ਲੋਕਾਂ ਨੇ ਇਸ ਚਿਤਾਵਨੀ ਵਿੱਚ ਅਮਲ ਕੀਤਾ| ਵੈਬਸਾਈਟ ਮੁਤਾਬਕ ਅੱਜ ਸਵੇਰ ਤੱਕ ਫੁਕੁਅੋਕਾ ਵਿੱਚ ਕਰੀਬ 1,800 ਵਿਅਕਤੀਆਂ ਨੇ ਸਕੂਲਾਂ ਅਤੇ ਹੋਰ ਜਨਤਕ ਥਾਵਾਂ ਵਿੱਚ ਸ਼ਰਨ ਲਈ ਸੀ|

Leave a Reply

Your email address will not be published. Required fields are marked *