ਦੱਖਣੀ ਜਾਪਾਨ ਵਿੱਚ ਜ਼ਮੀਨ ਖਿਸਕਣ ਕਾਰਨ 6 ਵਿਅਕਤੀ ਲਾਪਤਾ

ਟੋਕੀਓ, 11 ਅਪ੍ਰੈਲ (ਸ.ਬ.) ਰਾਤ ਨੂੰ ਹੋਈ ਜ਼ਮੀਨ ਖਿਸਕਣ ਦੀ ਘਟਨਾ ਵਿਚ ਦੱਖਣੀ ਜਾਪਾਨ ਵਿਚ ਇਕ ਢਲਾਣ ਤੇ ਸਥਿਤ ਕਈ ਘਰਾਂ ਦੇ ਢਹਿ ਜਾਣ ਕਾਰਨ ਲਾਪਤਾ ਹੋਏ 6 ਵਿਅਕਤੀਆਂ ਦੀ ਭਾਲ ਵਿਚ ਬਚਾਅ ਕਰਮਚਾਰੀ ਜੁਟੇ ਹੋਏ ਹਨ| ਜਾਪਾਨ ਦੀ ਫਾਇਰ ਵਿਭਾਗ ਅਤੇ ਆਫਤ ਪ੍ਰਬੰਧਨ ਏਜੰਸੀ ਨੇ ਦੱਸਿਆ ਕਿ ਦੇਰ ਰਾਤ ਕਰੀਬ 3 ਵੱਜ ਕੇ 50 ਮਿੰਟ ਤੇ ਹੋਈ ਜ਼ਮੀਨ ਖਿਸਕਣ ਦੀ ਇਸ ਘਟਨਾ ਕਾਰਨ ਕਯੂਸ਼ੁ ਦੇ ਓਈਤਾ ਸੂਬੇ ਵਿਚ 4 ਘਰਾਂ ਨੂੰ ਨੁਕਸਾਨ ਪਹੁੰਚਿਆ| ਕਯੂਸ਼ੁ ਜਾਪਾਨ ਦੇ ਚਾਰ ਮੁੱਖ ਟਾਪੂਆਂ ਦੇ ਦੱਖਣੀ ਹਿੱਸੇ ਵਿਚ ਸਥਿਤ ਹੈ| ਜਾਪਾਨੀ ਸਰਕਾਰ ਦੇ ਬੁਲਾਰੇ ਯੋਸ਼ਿਹਿਦੇ ਸੁਗਾ ਨੇ ਦੱਸਿਆ ਕਿ ਇਕ ਘਰ ਦੇ 4 ਲੋਕਾਂ ਦੇ ਸੁਰੱਖਿਅਤ ਰਹਿਣ ਦੀ ਪੁਸ਼ਟੀ ਹੋਈ ਹੈ ਪਰ 3 ਹੋਰ ਘਰਾਂ ਵਿਚੋਂ 6 ਵਿਅਕਤੀਆਂ ਦੇ ਲਾਪਤਾ ਹੋਣ ਦੀ ਸੂਚਨਾ ਹੈ|

Leave a Reply

Your email address will not be published. Required fields are marked *