ਦੱਖਣੀ ਦਿੱਲੀ ਵਿੱਚ ਵਾਂਟੇਡ ਅਪਰਾਧੀ ਗ੍ਰਿਫਤਾਰ

ਨਵੀਂ ਦਿੱਲੀ, 27 ਨਵੰਬਰ (ਸ.ਬ.) ਸੁਪਾਰੀ ਲੈ ਕੇ ਕਤਲ ਕਰਨ ਦੇ ਮਾਮਲਿਆਂ ਵਿੱਚ ਵਾਂਟੇਡ ਇਕ ਕਥਿਤ ਦੋਸ਼ੀ ਨੂੰ ਦੱਖਣੀ ਦਿੱਲੀ ਵਿੱਚ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ| ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਨਾਰ ਉਰਫ ਖਲੀਫਾ ਦੇ ਬੀਤੀ ਰਾਤ ਮੂਲਚੰਦ ਵਿੱਚ ਹੋਣ ਦੀ ਜਾਣਕਾਰੀ ਮਿਲੀ ਸੀ| ਉਨ੍ਹਾਂ ਨੇ ਦੱਸਿਆ ਕਿ ਪੁਲੀਸ ਦਲ ਨੇ ਜਦੋਂ ਉਸ ਦਾ ਪਿੱਛਾ ਕੀਤਾ, ਉਦੋਂ ਉਹ ਮੋਟਰਸਾਈਕਲ ਤੇ ਆਪਣੇ ਇਕ ਸਹਿਯੋਗੀ ਨਾਲ ਜਾ ਰਿਹਾ ਸੀ| ਅੱਗੇ ਉਨ੍ਹਾਂ ਨੇ ਦੱਸਿਆ ਕਿ ਮੁਨਾਰ ਨੇ ਪੁਲੀਸ ਦਲ ਤੇ ਗੋਲੀ ਚਲਾਈ ਪਰ ਉਸ ਨੂੰ ਮੂਲਚੰਦ ਮੈਟਰੋ ਸਟੇਸ਼ਨ ਕੋਲ ਸਰਵਿਸਜ਼ ਰੋਡ ਤੋਂ ਗ੍ਰਿਫਤਾਰ ਕਰ ਲਿਆ ਗਿਆ| ਉਸ ਦਾ ਸਾਥੀ ਮੌਕੇ ਤੇ ਫਰਾਰ ਹੋ ਗਿਆ|

Leave a Reply

Your email address will not be published. Required fields are marked *