ਦੱਖਣੀ ਫਰਾਂਸ ਵਿੱਚ ਮਸਜਿਦ ਦੇ ਸਾਹਮਣੇ ਹੋਈ ਗੋਲੀਬਾਰੀ, 8 ਵਿਅਕਤੀ ਜ਼ਖਮੀ

ਐਵਿਨਗਨ , 3 ਜੁਲਾਈ (ਸ.ਬ.) ਦੱਖਣੀ ਫਰਾਂਸ ਦੇ ਸ਼ਹਿਰ ਐਵਿਨਗਨ ਵਿੱਚ ਇਕ ਮਸਜਿਦ ਦੇ ਸਾਹਮਣੇ ਗੋਲੀਬਾਰੀ ਦੀ ਘਟਨਾ ਵਿੱਚ  8 ਵਿਅਕਤੀ ਜ਼ਖਮੀ ਹੋ ਗਏ| ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਨੂੰ ਇਕ ਅੱਤਵਾਦੀ ਹਮਲੇ ਦੀ ਥਾਂ ਆਪਸੀ ਮਾਮਲਾ ਨਜਿੱਠਣ ਦੇ ਨਜ਼ਰੀਏ ਤੋਂ ਦੇਖ ਰਹੀ ਹੈ| ਇਸ ਗੋਲੀਬਾਰੀ ਵਿੱਚ ਮਸਜਿਦ ਦੇ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ| ਜ਼ਖਮੀਆਂ ਵਿੱਚੋਂ ਦੋ ਵਿਅਕਤੀਆਂ ਨੂੰ ਹਸਪਤਲ ਵਿੱਚ ਭਰਤੀ ਕਰਵਾਇਆ ਗਿਆ| ਸਥਾਨਕ ਵਿਅਕਤੀਆਂ ਨੇ ਦੱਸਿਆ ਕਿ ਗੋਲੀਬਾਰੀ ਰਾਤ ਦੇ ਤਕਰੀਨ 10.30 ਵਜੇ ਹੋਈ| ਦੋਵੇਂ ਹਮਲਾਵਰਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ ਤੇ ਜਿਵੇਂ ਹੀ ਲੋਕ ਮਸਜਿਦ ਵਿੱਚੋਂ ਬਾਹਰ ਆਉਣ ਲੱਗੇ ਇਹ ਹਮਲਾਵਰ ਫਰਾਰ ਹੋ ਗਏ|

Leave a Reply

Your email address will not be published. Required fields are marked *