ਦੱਖਣੀ ਫਿਲੀਪੀਨਜ਼ ਵਿੱਚ ਹੋਏ ਦੋ ਧਮਾਕਿਆਂ ਵਿੱਚ, ਸੱਤ ਵਿਅਕਤੀ ਜ਼ਖ਼ਮੀ

ਮਨੀਲਾ, 18 ਅਪ੍ਰੈਲ (ਸ.ਬ.) ਦੱਖਣੀ ਫਿਲੀਪੀਨਜ਼ ਦੇ ਇੱਕ ਸ਼ਹਿਰ ਵਿੱਚ ਵਿਦਰੋਹੀ ਬਸਤੀਆਂ ਦੇ ਨਜ਼ਦੀਕ ਇੱਕ ਪੈਟਰੋਲ ਸਟੇਸ਼ਨ ਤੇ ਹੋਏ ਦੋ ਬੰਬ ਧਮਾਕਿਆਂ ਵਿੱਚ ਸੱਤ ਵਿਅਕਤੀ ਜ਼ਖ਼ਮੀ ਹੋ ਗਏ| ਮਿੰਦਨਾਓ ਟਾਪੂ ਵਿੱਚ ਟੈਕਰੋਂਗ ਸ਼ਹਿਰ ਦੇ ਇੱਕ ਪੈਟਰੋਲ ਸਟੇਸ਼ਨ ਦੀ ਛੱਤ ਤੇ ਧਮਾਕਾਖੇਜ਼ ਸਮੱਗਰੀ ਸੁੱਟੀ ਗਈ ਸੀ| ਇਹ ਖੇਤਰ ਦਹਾਕਿਆਂ ਪੁਰਾਣੇ ਮੁਸਲਮਾਨ ਵਿਦਰੋਹ ਤੋਂ ਪ੍ਰਭਾਵਿਤ ਹੈ|
ਖੇਤਰੀ ਪੁਲੀਸ ਦੇ ਬੁਲਾਰੇ ਰੋਮੀਓ ਗਾਲਗੋ ਨੇ ਦੱਸਿਆ ਕਿ ਦੂਜੇ ਧਮਾਕੇ ਵਿੱਚ ਦੋ ਫੌਜੀ, ਤਿੰਨ ਪੁਲੀਸ ਕਰਮਚਾਰੀ ਅਤੇ ਦੋ ਨਾਗਰਿਕ ਉਸ    ਵੇਲੇ ਜ਼ਖ਼ਮੀ ਹੋ ਗਏ, ਜਦੋਂ ਸੁਰੱਖਿਆ ਬਲ ਇਲਾਕੇ ਨੂੰ ਘੇਰਨ ਵਾਲੇ ਸਨ|
ਗਾਲਗੋ ਨੇ ਦੱਸਿਆ ਕਿ ਦੋ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਪਰ ਉਨ੍ਹਾਂ ਦੀ ਪਛਾਣ ਅਤੇ ਹਮਲੇ ਦੇ ਪਿੱਛੇ ਦੇ ਇਰਾਦਿਆਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ| ਉਨ੍ਹਾਂ ਨੇ ਮੈਗੁਇਨਦਾਨਾਓ ਸੂਬੇ ਵਿੱਚ ਮੁਸਲਮਾਨ ਵਿਦਰੋਹੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਸੀਂ ਅਜੇ ਵੀ ਇਹ ਨਤੀਜਾ ਨਹੀਂ ਕੱਢ ਸਕਦੇ ਕਿ ਇਹ ਅੱਤਵਾਦੀ ਘਟਨਾ ਹੈ| ਅਸੀਂ ਸਾਰਿਆਂ ਕੋਣਾਂ ਤੋਂ ਜਾਂਚ ਕਰ ਰਹੇ ਹਾਂ, ਕਿਉਂਕਿ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕੁਝ ਵਿਦਰੋਹੀ ਸਮੂਹ ਹਨ|
ਜਿਕਰਯੋਗ ਹੈ ਕਿ ਕੈਥੋਲਿਕ ਬਹੁਲਤਾ ਵਾਲੇ ਫਿਲੀਪੀਨਜ਼ ਵਿੱਚ ਮਿੰਦਨਾਓ ਟਾਪੂ ਅਜਿਹਾ ਹੈ, ਜਿੱਥੇ ਪੀੜ੍ਹੀਆਂ ਤੋਂ ਮੁਸਲਮਾਨ ਘੱਟ ਗਿਣਤੀ ਰਹਿ ਰਹੇ ਹਨ|

Leave a Reply

Your email address will not be published. Required fields are marked *