ਦੱਖਣੀ ਮੈਕਸੀਕੋ ਵਿੱਚ ਮੁਕਾਬਲੇ ਦੌਰਾਨ 8 ਵਿਅਕਤੀਆਂ ਦੀ ਮੌਤ

ਮੈਕਸੀਕੋ, 21 ਜੁਲਾਈ (ਸ.ਬ.)  ਦੱਖਣੀ ਮੈਕਸੀਕੋ ਸ਼ਹਿਰ ਵਿੱਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੇ ਦੌਰਾਨ ਇਕ ਸ਼ੱਕੀ ਨਸ਼ੀਲਾ ਪਦਾਰਥ ਗਰੋਹ ਦੇ ਸਰਗਨਾ ਅਤੇ ਸੱਤ ਹੋਰ ਵਿਅਕਤੀਆਂ ਨੂੰ ਮਾਰ ਦਿੱਤਾ | ਮੈਕਸੀਕੋ ਦੀ ਜਲਸੈਨਾ ਦਾ ਕਹਿਣਾ ਹੈ ਕਿ ਉਸ ਦੇ ਨੌਸੈਨਿਕ    ਹੇਠਲੇ ਪੱਧਰ ਤੇ ਕੰਮ ਕਰਨ ਵਾਲੇ ਡਰੱਗ ਡੀਲਰਾਂ ਦੀ ਇਕ ਗੈਂਗ ਦੀ ਜਾਂਚ-ਪੜਤਾਲ ਵਿੱਚ ਕੇਂਦਰੀ ਅਧਿਕਾਰੀਆਂ ਦਾ ਸਹਿਯੋਗ ਕਰ ਰਹੇ ਸਨ, ਉਸੇ ਦੌਰਾਨ ਉਨ੍ਹਾਂ ਤੇ ਗੋਲੀਬਾਰੀ ਕੀਤੀ ਗਈ| ਜਲਸੈਨਾ ਨੇ ਬੀਤੇ ਦਿਨ ਇਕ ਬਿਆਨ ਵਿੱਚ ਕਿਹਾ ਕਿ ਇਹ ਗੈਂਗ ਸ਼ਹਿਰ ਦੇ ਦੱਖਣੀ ਅਤੇ ਪੂਰਬੀ ਭਾਗਾਂ ਦੇ ਤਲਾਹੂਆਕ ਅਤੇ ਇਜਟਾਪਲਾਪਾ ਜ਼ਿਲਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਸਨ| ਤਸਕਰੀ ਤੋਂ ਇਲਾਵਾ ਉਨ੍ਹਾਂ ਤੇ ਅਗਵਾ,  ਜ਼ਬਰਦਸਤੀ ਵਸੂਲੀ ਅਤੇ ਹੱਤਿਆ ਦਾ ਵੀ ਦੋਸ਼ ਹੈ|

Leave a Reply

Your email address will not be published. Required fields are marked *