ਦੱਖਣੀ ਰੇਲਵੇ ਨੇ ਬੈਟਰੀ ਨਾਲ ਚੱਲਣ ਵਾਲੇ ਪਹਿਲੇ ਰੇਲ ਇੰਜਣ ਦਾ ਪ੍ਰੀਖਣ ਕੀਤਾ

ਨਵੀਂ ਦਿੱਲੀ, 7 ਅਕਤੂਬਰ (ਸ.ਬ.)  ਦੱਖਣੀ ਰੇਲਵੇ ਨੇ ਬਿਜਲੀ ਅਤੇ ਬੈਟਰੀ ਨਾਲ ਚੱਲਣ ਵਾਲੇ ਡਿਊਲ ਮੋਡ ਰੇਲਵੇ ਇੰਜਣ ਪਾਸੂਮਾਈ ਨੂੰ ਤਿਆਰ ਕਰਕੇ ਇਸ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ| ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਹ ਇੰਜਣ ਉਨ੍ਹਾਂ ਟ੍ਰੈਕ ਤੇ ਵੀ ਆਸਾਨੀ ਨਾਲ ਚੱਲ ਸਕਦਾ ਹੈ ਜਿੱਥੇ ਬਿਜਲੀ ਦੀਆਂ ਤਾਰਾਂ ਅਜੇ ਤਕ ਨਹੀਂ ਲਗਾਈਆਂ ਗਈਆਂ| ਇਸ ਬੈਟਰੀ ਨਾਲ ਚੱਲਣ ਵਾਲੇ ਇੰਜਣ ਨੂੰ ਤਿਆਰ ਕਰਨ ਲਈ ਇਸ ਦੇ ਇੰਜਣ ਕੰਪਾਰਟਮੈਂਟ ਵਿੱਚ ਦੋ ਵੱਡੀਆਂ ਬੈਟਰੀਆਂ ਲਗਾਈਆਂ ਗਈਆਂ ਹਨ ਜੋ ਇਸ ਨੂੰ ਲਗਾਤਾਰ ਪਾਵਰ ਸਪਲਾਈ ਕਰਦੀਆਂ ਹਨ|
ਇਹ ਇੰਜਣ ਬੈਟਰੀ ਤੇ 3.5 ਤੋਂ 4 ਘੰਟਿਆਂ ਤਕ ਲਗਾਤਾਰ ਚੱਲ ਸਕਦਾ ਹੈ| ਇਸ ਵਿਚ 3-ਸਟੈਪ ਸਪੀਡ ਕੰਟਰੋਲਰ ਲੱਗਾ ਹੈ, ਨਾਲ ਹੀ ਬੈਟਰੀ ਨੂੰ ਚਾਰਜ ਕਰਨ ਲਈ ਦੋ ਫਾਸਟ ਚਾਰਜਰ ਵੀ ਲਗਾਏ ਗਏ ਹਨ| ਇਕ ਆਮ ਇੰਜਣ ਦੀ ਤਰ੍ਹਾਂ ਹੀ ਇਹ ਬੈਟਰੀ ਨਾਲ ਚੱਲਣ ਵਾਲਾ ਇੰਜਣ 24 ਬੋਗੀਆਂ ਨੂੰ ਖਿੱਚ ਸਕਦਾ ਹੈ ਜਿਨ੍ਹਾਂ ਦਾ ਕੁੱਲ ਭਾਰ 1080 ਮੈਟ੍ਰਿਕ ਟਨ ਹੁੰਦਾ ਹੈ|
ਦੱਖਣੀ ਰੇਲਵੇ ਨੇ ਇਸ ਇੰਜਣ ਨੂੰ ਤਿਆਰ ਕਰਨ ਵਾਲੇ ਕਾਮਿਆਂ ਨੂੰ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ ਹੈ| ਜਿਕਰਯੋਗ ਹੈ ਕਿ ਅਜੇ ਕੁਝ ਮਹੀਨੇ ਪਹਿਲਾਂ ਦੱਖਣੀ ਰੇਲਵੇ ਨੇ ਇਕ ਰੇਲ ਇੰਜਣ ਨੂੰ ਬੈਟਰੀ ਨਾਲ ਚੱਲਣ ਵਾਲੇ ਇੰਜਣ ਵਿੱਚ ਤਬਦੀਲ ਕਰਨ ਦਾ ਪ੍ਰਾਜੈਕਟ ਪਾਸ ਕੀਤਾ ਸੀ|

Leave a Reply

Your email address will not be published. Required fields are marked *