ਦੱਖਣ ਕੋਰੀਆ, ਜਾਪਾਨ ਅਤੇ ਅਮਰੀਕਾ ਨੇ ਉੱਤਰ ਕੋਰੀਆ ਦੀਆਂ ਪਣਡੁੱਬੀਆਂ ਖ਼ਿਲਾਫ ਕੀਤਾ ਸਾਂਝਾ ਅਭਿਆਸ

ਸਿਓਲ, 3 ਅਪ੍ਰੈਲ (ਸ.ਬ.) ਦੱਖਣ ਕੋਰੀਆ, ਜਾਪਾਨ ਅਤੇ ਅਮਰੀਕਾ ਨੇ ਉੱਤਰ ਕੋਰੀਆ ਦੀਆਂ ਪਣਡੁੱਬੀਆਂ ਤੋਂ ਮਿਲਣ ਵਾਲੀਆਂ ਹਮਲੇ ਦੀਆਂ ਧਮਕੀਆਂ ਨਾਲ ਨਿਪਟਣ ਲਈ ਅੱਜ ਇਕ ਸੰਯੁਕਤ ਜਲ ਫੌਜ ਅਭਿਆਸ ਦਾ ਆਯੋਜ਼ਨ ਕੀਤਾ| ਇਹ ਜਾਣਕਾਰੀ ਸਿਓਲ ਦੇ ਰੱਖਿਆ ਮੰਤਰਾਲੇ ਨੇ ਦਿੱਤੀ| ਪਿਓਂਗਯਾਂਗ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਅਜਿਹੀਆਂ ਮਿਜ਼ਾਈਲਾਂ ਨੂੰ ਵਿਕਸਿਤ ਕਰਨ ਵਿੱਚ ਲੱਗਿਆ ਹੋਇਆ ਹੈ, ਜੋ ਪਰਮਾਣੂੰ ਹਥਿਆਰ ਲਿਜਾ ਸਕਦੀਆਂ ਹਨ ਅਤੇ ਅਮਰੀਕਾ ਦੇ ਮੁੱਖ ਭੂੰ-ਭਾਗ ਨੂੰ ਨਿਸ਼ਾਨਾ ਬਣਾ ਸਕਦੀਆਂ ਹਨ| ਹੁਣ ਤੱਕ ਉੱਤਰ ਕੋਰੀਆ ਪੰਜ ਪਰਮਾਣੂੰ ਪ੍ਰੀਖਣ ਕਰ ਚੁੱਕਿਆ ਹੈ| ਜਿਨ੍ਹਾਂ ਵਿੱਚੋਂ 2 ਦਾ ਪ੍ਰੀਖਣ ਪਿਛਲੇ ਸਾਲ ਹੋਇਆ ਸੀ| ਇਸ ਸੰਯੁਕਤ ਅਭਿਆਨ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਐਤਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਚੀਨ ਇਸ ਮਾਮਲੇ ਵਿੱਚ ਮਦਦ ਕਰਨ ਲਈ ਤਿਆਰ ਨਹੀਂ ਹੈ ਤਾਂ ਅਮਰੀਕਾ ਉੱਤਰ ਕੋਰੀਆ ਦੇ ਪਰਮਾਣੂੰ ਪ੍ਰੋਗਰਾਮ ਨਾਲ ਨਜਿੱਠਣ ਲਈ ਇਕ-ਪੱਖੀ ਢੰਗ ਨਾਲ ਕਦਮ ਉਠਾਉਣ ਲਈ ਤਿਆਰ ਹੈ| ਇਸ ਅਭਿਆਸ ਵਿੱਚ 800 ਤੋਂ ਵੱਧ ਫੌਜੀਆਂ ਨੇ ਹਿੱਸਾ ਲਿਆ| ਮੰਤਰਾਲੇ ਨੇ ਕਿਹਾ ਕਿ ਅਭਿਆਸ ਦੀ ਸ਼ੁਰੂਆਤ ਦੱਖਣ ਕੋਰੀਆ ਦੇ ਦੱਖਣੀ ਤੱਟ ਤੇ ਜਾਪਾਨ ਦੇ ਨੇੜੇ ਹੋਈ|
ਇਸ ਅਭਿਆਸ ਦਰਮਿਆਨ ਪਣਡੁੱਬੀ ਵਿਰੋਧੀ ਯੁੱਧ ਸਮੱਗਰੀ ਦੇ ਤਹਿਤ ਜਲ ਫੌਜ ਦੇ ਨਾਸਕਾਂ ਅਤੇ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ| ਮੰਤਰਾਲੇ ਨੇ ਕਿਹਾ ਕਿ ਇਸ ਦਾ      ਉਦੇਸ਼ ਪਣਡੁੱਬੀ ਤੋਂ ਮਿਜ਼ਾਈਲ ਦਾਗਣ ਸਮੇਤ ਉੱਤਰ ਕੋਰੀਆ ਦੀਆਂ ਪਣਡੁੱਬੀਆਂ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਖ਼ਿਲਾਫ ਪ੍ਰਭਾਵੀ ਪ੍ਰਤੀਕ੍ਰਿਆ ਯਕੀਨੀ ਬਣਾਉਣਾ ਹੈ ਅਤੇ ਇਨ੍ਹਾਂ ਦੇਸ਼ਾਂ ਦੀ ਸਖ਼ਤ ਵਚਨਬੱਧਤਾ ਸਪਸ਼ਟ ਕਰਨਾ ਹੈ|

Leave a Reply

Your email address will not be published. Required fields are marked *